ਉੱਤਰੀ ਕੋਰੀਆ ਨੂੰ ਦਵਾਈਆਂ ਅਤੇ ਪੀਣ ਵਾਲੇ ਪਾਣੀ ਦੀ ਲੋੜ : ਯੂ. ਐਨ. ਅਧਿਕਾਰੀ

ਟੋਕੀਓ, 12 ਜੁਲਾਈ (ਸ.ਬ.) ਉਤਰੀ ਕੋਰੀਆ ਦਾ ਦੌਰਾ ਕਰਨ ਵਾਲੇ ਸੰਯੁਕਤ ਰਾਸ਼ਟਰ (ਯੂ. ਐਨ.) ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਹ ਦੇਸ਼ ਕੁਪੋਸ਼ਣ, ਪੀਣ ਵਾਲੇ ਪਾਣੀ ਅਤੇ ਦਵਾਈਆਂ ਦੀ ਕਮੀ ਨਾਲ ਜੂਝ ਰਿਹਾ ਹੈ| ਮਨੁੱਖੀ ਮਾਮਲਿਆਂ ਦੇ ਅੰਡਰ ਜਨਰਲ ਸਕੱਤਰ ਮਾਰਕ ਲੋਕੋਕ ਨੇ ਬੀਤੇ ਦਿਨੀਂ ਪਯੋਂਗਯਾਂਗ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਪਿਛਲੇ 20 ਸਾਲਾਂ ਵਿਚ ਕਾਫੀ ਤਰੱਕੀ ਹੋਈ ਹੈ ਪਰ ਮਹੱਤਵਪੂਰਨ ਮਨੁੱਖੀ ਚੁਣੌਤੀਆਂ ਬਣੀਆਂ ਹਨ|
ਸੰਯੁਕਤ ਰਾਸ਼ਟਰ ਨੇ ਆਪਣੀ ਟਿੱਪਣੀ ਦੀ ਕਾਪੀ ਜਾਰੀ ਕੀਤੀ ਹੈ| ਲੋਕੋਕ ਨੇ ਦੱਸਿਆ ਕਿ ਕੁਪੋਸ਼ਣ ਕਾਰਨ ਕਰੀਬ 20 ਫੀਸਦੀ ਬੱਚੇ ਕਮਜ਼ੋਰ ਹਨ ਅਤੇ ਪੇਂਡੂ ਇਲਾਕਿਆਂ ਵਿਚ ਅੱਧੇ ਤੋਂ ਵੱਧ ਬੱਚੇ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ| ਉਨ੍ਹਾਂ ਨੇ ਕਿਹਾ ਕਿ ਦਵਾਈਆਂ, ਡਾਕਟਰੀ ਸਹੂਲਤਾਂ ਅਤੇ ਯੰਤਰਾਂ ਦੀ ਕਮੀ ਕਾਰਨ ਲੋਕਾਂ ਦੇ ਇਲਾਜ ਵਿਚ ਕਾਫੀ ਮੁਸ਼ਕਲਾਂ ਆ ਰਹੀਆਂ ਹਨ| ਸੰਯੁਕਤ ਰਾਸ਼ਟਰ, ਉਤਰੀ ਕੋਰੀਆ ਲਈ 11 ਕਰੋੜ 10 ਲੱਖ ਅਮਰੀਕੀ ਡਾਲਰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ| ਲੋਕੋਕ ਨੇ ਦੱਸਿਆ ਕਿ ਸਵੀਡਨ, ਸਵਿਟਜ਼ਰਲੈਂਡ ਅਤੇ ਕੈਨੇਡਾ ਤੋਂ ਹੁਣ ਤੱਕ ਸਿਰਫ 10 ਫੀਸਦੀ ਦੀ ਰਾਸ਼ੀ ਇਕੱਠੀ ਹੋ ਸਕੀ ਹੈ|

Leave a Reply

Your email address will not be published. Required fields are marked *