ਉੱਤਰੀ ਕੋਰੀਆ ਨੇ ਅਮਰੀਕੀ ਅਧਿਕਾਰੀਆਂ ਤੇ ਤਿੰਨ ਡਿਪਲੋਮੈਟ ਨਾਲ ਬੁਰਾ ਵਿਹਾਰ ਕਰਨ ਦਾ ਦੋਸ਼ ਲਗਾਇਆ

ਵਾਸ਼ਿੰਗਟਨ/ਸਿਓਲ, 21 ਜੂਨ (ਸ.ਬ.)  ਉਤਰੀ ਕੋਰੀਆ ਨੇ ਅਮਰੀਕੀ ਅਧਿਕਾਰੀਆਂ ਤੇ ਉਨ੍ਹਾਂ ਦੇ ਤਿੰਨ ਡਿਪਲੋਮੈਟ ਨਾਲ ਬੁਰਾ ਵਿਹਾਰ ਕਰਨ ਦਾ ਦੋਸ਼ ਲਗਾਇਆ ਹੈ| ਨਾਲ ਹੀ ਉਤਰੀ ਕੋਰੀਆ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਵਤੀਰੇ ਲਈ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ|
ਉਤਰੀ ਕੋਰੀਆ ਦਾ ਆਰੋਪ ਹੈ ਕਿ ਬੀਤੇ  ਦਿਨੀਂ ਨਿਊਯਾਰਕ ਦੇ ਜਾਨ ਐਫ ਕੈਨੇਡੀ ਅੰਤਰ ਰਾਸ਼ਟਰੀ  ਏਅਰਪੋਰਟ ਤੇ ਅਮਰੀਕੀ ਅਧਿਕਾਰੀਆਂ ਨੇ ਉਨ੍ਹਾਂ ਦੇ ਤਿੰਨ ਡਿਪਲੋਮੈਟਾਂ ਤੋਂ ਡਿਪਲੋਮੈਟ ਪ੍ਰਮਾਣ ਪੱਤਰ ਸ਼ਾਮਲ ਕਰਨ ਦੀ ਗੱਲ ਕਹਿੰਦੇ ਹੋਏ ਉਨ੍ਹਾਂ ਦੇ ਪੈਕੇਜ ਵਿੱਚ ਕਟੌਤੀ ਕਰ ਦਿੱਤੀ| ਉਤਰੀ ਕੋਰੀਆ ਦੀ ਇਕ ਸਮਾਚਾਰ      ਏਜੰਸੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਮਰੀਕਾ ਨੇ ਕਾਨੂੰਨ ਵਿਹੀਨ ਗੈਂਗਸਟਰ ਰਾਜ ਦੀ ਤਰ੍ਹਾਂ ਵਰਤਾਓ ਕੀਤਾ ਹੈ| ਉਥੇ ਅਮਰੀਕਾ ਦੀ ਹੋਮਲੈਂਡ ਸਿਕਓਰਿਟੀ ਮੁਤਾਬਕ ਏਅਰਪੋਰਟ ਤੇ ਅਧਿਕਾਰੀਆਂ ਦਾ ਕੋਰੀਆ ਦੇ ਤਿੰਨ ਲੋਕਾਂ ਨਾਲ ਸਾਹਮਣਾ ਹੋਇਆ ਸੀ| ਕਾਨੂੰਨ ਨੂੰ ਨਜ਼ਰ ਵਿੱਚ ਰੱਖਦੇ ਹੋਏ ਇਹ ਜ਼ਰੂਰੀ ਕਾਰਵਾਈ ਕੀਤੀ ਗਈ ਹੈ| ਹਾਲ ਹੀ ਦੇ ਹਫਤਿਆਂ ਵਿੱਚ ਦੋਹਾਂ ਦੇਸ਼ਾਂ ਵਿੱਚ ਤਣਾਅ ਵਧਿਆ ਹੋਇਆ ਹੈ| ਉਤਰ ਕੋਰੀਆ ਦੇ ਮਿਸਾਈਲ ਪ੍ਰੀਖਣ ਤੋਂ ਅਮਰੀਕਾ ਨਾਰਾਜ਼ ਚੱਲ ਰਿਹਾ ਹੈ|

Leave a Reply

Your email address will not be published. Required fields are marked *