ਉੱਤਰੀ ਕੋਰੀਆ ਨੇ ਜੰਗਬੰਦੀ ਦੀ ਉਲੰਘਣਾ ਕੀਤੀ : ਯੂ. ਐਨ. ਸੀ.

ਸਿਓਲ, 22 ਨਵੰਬਰ (ਸ.ਬ.) ਸੰਯੁਕਤ ਰਾਸ਼ਟਰ ਕਮਾਂਡ (ਯੂ. ਐਨ. ਸੀ.) ਨੇ ਉੱਤਰੀ ਕੋਰੀਆ ਤੇ ਜੰਗਬੰਦੀ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ| ਯੂ. ਐਨ. ਸੀ. ਦੇ ਇਕ ਅਧਿਕਾਰੀ ਨੇ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਉੱਤਰੀ ਕੋਰੀਆ ਦੇ ਫੌਜੀਆਂ ਨੇ ਬੀਤੀ 13 ਨਵੰਬਰ ਨੂੰ ਇਕ ਭਗੌੜੇ ਫੌਜੀ ਦਾ ਪਿੱਛਾ ਕਰਦੇ ਹੋਏ ਦੋਵੇਂ ਕੋਰੀਆਈ ਦੇਸ਼ਾਂ ਦੀਆਂ ਸਰਹੱਦਾਂ ਨੂੰ ਪਾਰ ਕਰ ਕੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ| ਯੂ. ਐਨ. ਸੀ. ਨੇ ਇਕ ਫੁਟੇਜ ਜਾਰੀ ਕੀਤੀ ਹੈ, ਜਿਸ ਵਿਚ ਇਕ ਉੱਤਰੀ ਕੋਰੀਆਈ ਫੌਜੀ ਕੁਝ ਸੈਕੰਡ ਤੱਕ ਸੀਮਾ ਪਾਰ ਕਰਦਾ ਨਜ਼ਰ ਆ ਰਿਹਾ ਹੈ, ਜਦਕਿ ਹੋਰ ਫੌਜੀ ਦੱਖਣੀ ਕੋਰੀਆ ਦੀ ਸੀਮਾ ਵੱਲ ਭੱਜ ਰਹੇ ਫੌਜੀ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਉਂਦੇ ਦਿੱਸ ਰਹੇ ਹਨ| ਅਧਿਕਾਰੀਆਂ ਨੇ ਦੱਸਿਆ ਕਿ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਉੱਤਰੀ ਕੋਰੀਆ ਨੂੰ ਸੂਚਿਤ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *