ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨੂੰ ਉਸ ਦੀ ਕਿਸ਼ਤੀ ਮੋੜੀ

ਸਿਓਲ, 28 ਅਕਤੂਬਰ (ਸ.ਬ.) ਆਪਣੇ ਵਿਵਾਦਪੂਰਨ ਪਰਮਾਣੂ ਪ੍ਰੋਗਰਾਮਾਂ ਲਈ ਚੌਤਰਫਾ ਘਿਰੇ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਦੀ ਮੱਛੀ ਫੜਣ ਵਾਲੀ ਕਿਸ਼ਤੀ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਬੈਰੰਗ ਵਾਪਸ ਕਰ ਦਿੱਤਾ ਹੈ| ਉਸ ਦਾ ਕਹਿਣਾ ਹੈ ਕਿ ਇਸ ਨੂੰ ਦੋਵਾਂ ਦੇਸ਼ਾਂ ਵਿਚਕਾਰ ਪੂਰਵੀ ਸਮੁੰਦਰੀ ਸੀਮਾ ਨੂੰ ਪਾਰ ਕਰਨ ਕਾਰਨ ਫੜਿਆ ਗਿਆ ਹੈ| Tੁੱਤਰੀ ਕੋਰੀਆ ਦੀ ਸਰਕਾਰੀ ਮੀਡੀਆ ਦਾ ਕਹਿਣਾ ਹੈ ਇਹ ਫ਼ੈਸਲਾ ਮਨੁੱਖੀ ਆਧਾਰਾਂ ਉੱਤੇ ਲਿਆ ਗਿਆ ਹੈ ਪਰ ਮਾਹਰਾਂ ਦਾ ਕਹਿਣਾ ਹੈ ਕਿ ਹੁਣ ਇਹ ਸਪਸ਼ਟ ਨਹੀਂ ਹੈ ਕਿ ਉੱਤਰੀ ਕੋਰੀਆ ਦਾ ਇਹ ਫ਼ੈਸਲਾ ਦੱਖਣੀ ਕੋਰੀਆ ਨਾਲ ਸੰਬੰਧ ਸੁਧਾਰ ਦੀ ਇੱਛਾ ਦਰਸ਼ਾਉਂਦਾ ਹੈ ਜਾ ਨਹੀਂ| ਦੱਖਣੀ ਕੋਰੀਆਈ ਤੱਟ ਰੱਖਿਅਕ ਅਧਿਕਾਰੀ ਨੇ ਦੱਸਿਆ ਕਿ ਸੋਕਚੋ ਬੰਦਰਗਾਹ ਉੱਤੇ ਬੀਤੇ ਦਿਨ ਦੇਰ ਸ਼ਾਮ ਪੁੱਜੇ ਮਛੇਰਿਆਂ ਦੀ ਸਿਹਤ ਚੰਗੀ ਦਿਖਾਈ ਦੇ ਰਹੀ ਹੈ| ਉਨ੍ਹਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ ਕਿ ਇਹਨਾਂ ਮਛੇਰਿਆਂ ਕੋਲੋ ਪੂਰੇ ਮਾਮਲੇ ਦੀ ਜਾਣਕਾਰੀ ਲਈ ਜਾਵੇਗੀ ਅਤੇ ਉਸ ਦਾ ਅਨੁਭਵ ਪੁੱਛਿਆ ਜਾਵੇਗਾ| ਕੇ. ਸੀ. ਐਨ.ਏ. ਨੇ ਘੋਸ਼ਣਾ ਕੀਤੀ ਸੀ ਕਿ ਦੱਖਣ ਕੋਰੀਆਈ ਕਿਸ਼ਤੀ ‘391 ਹੰਗਜਿਨ’ ਨੂੰ ਕੁਝ ਦਿਨ ਪਹਿਲਾਂ ਤੜਕੇ ਉੱਤਰ ਕੋਰੀਆਈ ਜਲ ਖੇਤਰ ਵਿਚ ਦਾਖਲ ਹੋਣ ਦੇ ਕਾਰਨ ਫੜਿਆ ਗਿਆ ਹੈ|

Leave a Reply

Your email address will not be published. Required fields are marked *