ਉੱਤਰੀ ਚੀਨ ਪੰਜਵੇਂ ਦਿਨ ਵੀ ਭਿਆਨਕ ਧੁੰਦ ਦੀ ਲਪੇਟ ਵਿੱਚ

ਬੀਜਿੰਗ, 21 ਦਸੰਬਰ (ਸ.ਬ.) ਉੱਤਰੀ ਚੀਨ ਦੇ ਵੱਡੇ ਇਲਾਕੇ ਵਿੱਚ ਅੱਜ ਲਗਾਤਾਰ ਪੰਜਵੇਂ ਦਿਨ ਵੀ ਧੁੰਦ ਦਾ ਕਹਿਰ ਜਾਰੀ ਹੈ ਅਤੇ ਨਾਗਰਿਕਾਂ ਦੀ ਸ਼ਿਕਾਇਤ ਹੈ ਕਿ ਸੰਕਟਕਾਲੀ ਤਰੀਕੇ ਅਜੇ ਠੀਕ ਢੰਗ ਨਾਲ ਲਾਗੂ ਨਹੀਂ ਕੀਤੇ ਜਾ ਰਹੇ ਹਨ| ਹੇਬੇਈ ਸੂਬੇ ਦੇ ਸੀਜੀਜੁੰਗ ਸ਼ਹਿਰ ਦੇ ਨਿਵਾਸੀਆਂ ਦੀ ਸ਼ਿਕਾਇਤ ਹੈ ਕਿ ਪ੍ਰਦੂਸ਼ਣ ਦੇ ਪੱਧਰ ਵਧਣ ਦੇ ਕਾਰਨ ਸ਼ਹਿਰ ਨੂੰ ‘ਰੈਡ ਅਲਰਟ’ ਤੇ ਰੱਖਿਆ ਗਿਆ ਹੈ ਅਤੇ ਇਸ ਦੇ ਬਾਵਜੂਦ ਸਕੂਲ ਖੁੱਲ੍ਹੇ ਹਨ| ਮੀਡੀਆ ਰਿਪੋਰਟਾਂ ਵਿੱਚ ਮੱਧ ਚੀਨ ਦੇ ਹੇਨਾਨ ਸੂਬੇ ਵਿੱਚ ਖੁੱਲ੍ਹੀ ਥਾਂ ਤੇ ਵਿਦਿਆਰਥੀਆਂ ਦੇ ਪ੍ਰੀਖਿਆ ਦਿੰਦੇ ਹੋਇਆਂ ਦੀ ਤਸਵੀਰ ਵੀ ਸਾਹਮਣੇ ਆਈ ਹੈ| ਸੀਜੀਜੁੰਗ ਦੇ ਇੱਕ ਸਥਾਨਕ ਨਾਗਿਰਕ ਨੇ ਸੋਸ਼ਲ ਮੀਡੀਆ ਤੇ ਲਿਖਿਆ, ”ਸਾਨੂੰ ਪਤਾ ਨਹੀਂ ਹੈ ਕਿ ਇਹ ਧੁੰਦ ਕਦੋਂ ਤੱਕ ਖ਼ਤਮ ਹੋਵੇਗੀ, ਇਸ ਲਈ ਸਕੂਲਾਂ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਹੈ|” ਜ਼ਿਕਰਯੋਗ ਹੈ ਕਿ ਉੱਤਰੀ ਚੀਨ ਵਿੱਚ ਘੱਟੋ-ਘੱਟ 24 ਸ਼ਹਿਰਾਂ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਸੰਕਟਕਾਲੀ ਕਦਮ ਚੁੱਕਣ ਦੇ ਬਾਵਜੂਦ ਵੀ ਕੁਝ ਇਲਾਕਿਆਂ ਵਿੱਚ ਧੁੰਦ ਦਾ ਕਹਿਰ ਵਧਿਆ ਹੈ

Leave a Reply

Your email address will not be published. Required fields are marked *