ਉੱਤਰੀ ਚੀਨ ਵਿੱਚ ਜਾਰੀ ਹੈ ਧੁੰਦ ਦਾ ਕਹਿਰ, ਪਰੇਸ਼ਾਨ ਹੋਏ ਲੋਕ

ਬੀਜਿੰਗ, 20 ਦਸੰਬਰ (ਸ.ਬ.) ਚੀਨ ਵਿੱਚ ਪ੍ਰਦੂਸ਼ਣ ਇੰਨੇ ਖਤਰਨਾਕ ਪੱਧਰ ਤੇ ਪਹੁੰਚ ਗਿਆ ਹੈ ਕਿ ਉਸ ਅੱਗੇ ਤਮਾਤ ਚਿਤਾਵਨੀਆਂ ਅਤੇ ਉਪਾਅ ਬੇਅਸਰ ਸਾਬਿਤ ਹੋ ਰਹੇ ਹਨ| ਆਲਮ ਇਹ ਹੈ ਕਿ ਉੱਤਰੀ ਚੀਨ ਦਾ ਵੱਡਾ ਇਲਾਕਾ ਮੰਗਲਵਾਰ ਲਗਾਤਾਰ ਚੌਥੇ ਦਿਨ ਤੱਕ ਵੀ ਧੁੰਦ ਦੀ ਲਪੇਟ ਵਿੱਚ ਹੈ| ਇਸ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ|

ਪ੍ਰਾਪਤ ਜਾਣਕਾਰੀ ਅਨੁਸਾਰ ਵਾਤਾਵਰਨ ਸੁਰੱਖਿਆ ਮੰਤਰਾਲੇ ਦੇ ਅਧਿਕਾਰਿਕ ਪ੍ਰਕਾਸ਼ਨ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ ਇਸ ਇਲਾਕੇ ਦੀਆਂ ਕਈ ਕੰਪਨੀਆਂ ਤਮਾਮ ਚਿਤਾਵਨੀਆਂ ਦੇ ਬਾਵਜੂਦ ਵੀ ਨਿਯਮਾਂ ਦਾ ਉਲੰਘਣਾ ਕਰ ਰਹੀਆਂ ਹਨ| ਕਈ ਬਿਜਲੀ ਜੰਤਰ ਅਤੇ ਰਸਾਇਣਿਕ ਪਦਾਰਥਾਂ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਨੇ ਉਤਪਾਦਨ ਵਿੱਚ ਕਟੌਤੀ ਨਹੀਂ ਕੀਤੀ ਹੈ| ਬੀਜਿੰਗ ਵਿੱਚ ਵਾਹਨ ਚਾਲਕ ਆਵਾਜਾਈ ਤੇ ਲੱਗੀਆਂ ਰੋਕਾਂ ਦੀ ਪਾਲਣਾ ਨਹੀਂ ਕਰ ਰਹੇ ਹਨ|
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹੁਣ ਤੱਕ ਉੱਤਰੀ ਚੀਨ ਦੇ ਘੱਟੋਂ-ਘੱਟ 24 ਸ਼ਹਿਰਾਂ ਨੂੰ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਤੁਰੰਤ ਕਦਮ ਚੁੱਕਣ ਦੇ ਬਾਵਜੂਦ ਕੁਝ ਇਲਾਕਿਆਂ ਵਿੱਚ ਧੁੰਦ ਵਧ ਰਹੀ ਹੈ|

Leave a Reply

Your email address will not be published. Required fields are marked *