ਉੱਤਰੀ ਭਾਰਤ ਵਿੱਚ ਠੰਢ ਪੂਰੇ ਜ਼ੋਰਾਂ ਤੇ, ਸੰਘਣੀ ਧੁੰਦ ਕਾਰਨ ਲੋਕ ਪਰੇਸ਼ਾਨ

ਲੁਧਿਆਣਾ, 31 ਜਨਵਰੀ (ਸ.ਬ.) ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਇਸ ਸਮੇਂ ਕੜਾਕੇ ਦੀ ਠੰਢ ਪੈ ਰਹੀ ਹੈ| ਜਿੱਥੇ ਪਹਾੜੀ ਇਲਾਕਿਆਂ ਵਿੱਚ ਜੰਮ ਕੇ ਬਰਫਬਾਰੀ ਹੋ ਰਹੀ ਹੈ, ਉੱਥੇ ਹੀ ਮੈਦਾਨੀ ਇਲਾਕਿਆਂ ਵਿੱਚ ਠੰਢ ਅਤੇ ਧੁੰਦ ਦਾ ਪੂਰਾ ਜ਼ੋਰ ਹੈ| ਠੰਢ ਦਾ ਇਹ ਅਮਲ ਲੁਧਿਆਣਾ ਵਿੱਚ ਵੀ ਦੇਖਣ ਨੂੰ ਮਿਲਿਆ|
ਅੱਜ ਸਵੇਰ ਤੋਂ ਹੀ ਲੁਧਿਆਣਾ ਕੋਹਰੇ ਦੀ ਚਿੱਟੀ ਚਾਦਰ ਨਾਲ ਢਕਿਆ ਹੋਇਆ ਹੈ, ਜਿਸ ਕਾਰਨ ਕੰਮਾਂ-ਕਾਰਾਂ ਤੇ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਲੋਕ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਲਾ ਕੇ ਚੱਲ ਰਹੇ ਹਨ ਤਾਂ ਜੋ ਕਿਸੇ ਤਰ੍ਹਾਂ ਦੇ ਹੋਣ ਵਾਲੇ ਹਾਦਸੇ ਤੋਂ ਬਚਿਆ ਜਾ ਸਕੇ| ਕੜਾਕੇ ਦੀ ਠੰਢ ਨੇ ਲੋਕਾਂ ਦਾ ਜਿਊਣਾ ਇੰਨਾ ਮੁਹਾਲ ਕੀਤਾ ਹੋਇਆ ਹੈ ਕਿ ਲੋਕ ਠੰਢ ਤੋਂ ਬਚਣ ਲਈ ਜਗ੍ਹਾ-ਜਗ੍ਹਾ ਅੱਗ ਬਾਲ ਕੇ ਬੈਠੇ ਹੋਏ ਹਨ| ਠੰਢ ਦੇ ਚੱਲਦਿਆਂ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ|

Leave a Reply

Your email address will not be published. Required fields are marked *