ਉੱਤਰੀ ਸਿੱਕਮ ਵਿੱਚ ਹੜ੍ਹ ਕਾਰਨ 35 ਪਰਿਵਾਰ ਪ੍ਰਭਾਵਿਤ

ਗੰਗਟੋਕ, 29 ਜੂਨ (ਸ.ਬ.) ਉੱਤਰੀ ਸਿੱਕਮ ਜ਼ਿਲ੍ਹੇ ਦੇ ਉੱਪਰੀ ਦੋਂਗਜੂ ਖੇਤਰ ਵਿਚ ਆਏ ਹੜ੍ਹ ਵਿੱਚ 19 ਘਰ ਅਤੇ ਇਕ ਹੋਸਟਲ ਨੁਕਸਾਨਿਆ ਗਿਆ ਹੈ| ਇਕ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ|
ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ 35 ਪਰਿਵਾਰ ਪ੍ਰਭਾਵਿਤ ਹੋਏ ਹਨ| ਉਹਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਭਾਰੀ ਮੀਂਹ ਕਾਰਨ ਆਏ ਹੜ੍ਹ ਨੇ ਪਾਸਦਿੰਗ ਪਿੰਡ ਅਤੇ ਇਸ ਦੇ ਨੇੜਲੇ ਇਲਾਕੇ ਵਿੱਚ ਨੁਕਸਾਨ ਪਹੁੰਚਾਇਆ ਹੈ| ਉਹਨਾਂ ਕਿਹਾ ਸਥਾਨਕ ਪ੍ਰਸ਼ਾਸਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਪਾਸਦਿੰਗ ਦੇ ਜਨਤਕ ਸਿਹਤ ਵਿਭਾਗ ਦੇ ਭਵਨ ਵਿੱਚ ਭੇਜ ਦਿੱਤਾ ਹੈ| ਜ਼ਿਲ੍ਹਾ ਮੈਜਿਸਟ੍ਰੇਟ ਤੇਨਜਿੰਗ ਟੀ ਕਾਲੇਨ ਅਤੇ ਪੁਲਸ ਸੁਪਰਡੈਂਟ ਆਂਗਮੂ ਭੂਟੀਆ ਨਾਲ ਦੋਂਗਜੂ ਹਲਕਾ ਖੇਤਰ ਦੇ ਵਿਧਾਇਕ ਪਿਨਸੋ ਨਾਮਗਿਆਲ ਲੇਪਚਾ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ| 

Leave a Reply

Your email address will not be published. Required fields are marked *