ਉੱਤਰ ਕੋਰੀਆ ਦੇ ਖ਼ਿਲਾਫ ਅਮਰੀਕਾ, ਜਾਪਾਨ, ਅਤੇ ਦੱਖਣੀ ਕੋਰੀਆ ਕਰਨਗੇ ਸਾਂਝੀ ਮੀਟਿੰਗ

ਵਾਸ਼ਿੰਗਟਨ, 13 ਫਰਵਰੀ (ਸ.ਬ.) ਉੱਤਰ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਦੇ ਵਿਰੋਧ ਵਿੱਚ ਇੱਕਜੁਟ ਹੁੰਦੇ ਹੋਏ ਅਮਰੀਕਾ, ਜਾਪਾਨ ਅਤੇ ਦੱਖਣ ਕੋਰੀਆ ਨੇ ਗਲੋਬਲ ਇਕਾਈ ਸੰਯੁਕਤ ਰਾਸ਼ਟਰ ਸੰਘ ਤੋਂ ਮੰਗ ਕੀਤੀ ਹੈ ਕਿ ਉਹ ਜਲਦੀ ਹੀ ਉੱਤਰ ਕੋਰੀਆ ਦੇ ਇਸ ਕਦਮ ਖ਼ਿਲਾਫ ਮੀਟਿੰਗ ਦਾ ਆਯੋਜਨ ਕਰੇ|
ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਮਿਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ, ਜਾਪਾਨ ਅਤੇ ਦੱਖਣ ਕੋਰੀਆ ਨੇ ਸੰਯੁਕਤ ਰਾਸ਼ਟਰ ਸੰਘ ਤੋਂ ਮੰਗ ਕੀਤੀ ਹੈ ਕਿ ਉੱਤਰ ਕੋਰੀਆ ਦਾ ਇਹ ਕਦਮ ਵਿਸ਼ਵ ਸ਼ਾਂਤੀ ਅਤੇ ਅਮਨ-ਚੈਨ ਲਈ ਵੱਡਾ ਖ਼ਤਰਾ ਬਣ ਰਿਹਾ ਹੈ ਅਤੇ ਉਹ ਜਲਦੀ ਹੀ ਇਸ ਕਦਮ ਦੇ ਖ਼ਿਲਾਫ ਵਿਚਾਰ ਚਰਚਾ ਕਰਨ ਲਈ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਸੱਦੇ|
ਅਧਿਕਾਰੀ ਨੇ ਕਿਹਾ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ  ਅਮਰੀਕਾ ਵੀ ਇਸ ਮੁੱਦੇ ਤੇ ਜਲਦੀ ਹੀ ਮੀਟਿੰਗ ਸੱਦ ਸਕਦਾ ਹੈ|

Leave a Reply

Your email address will not be published. Required fields are marked *