ਉੱਤਰ ਕੋਰੀਆ ਨੇ ਕੀਤਾ ਪਣਡੂਬੀ-ਬੈਲਿਸਟਿਕ ਮਿਜ਼ਾਇਲ ਦਾ ਪ੍ਰਦਰਸ਼ਨ

ਸਿਓਲ, 15 ਅਪ੍ਰੈਲ (ਸ.ਬ.) ਉੱਤਰ ਕੋਰੀਆ ਨੇ ਪਹਿਲੀ ਵਾਰ ਆਪਣੀ ਪਣਡੂਬੀ-ਬੈਲਿਸਟਿਕ ਮਿਜ਼ਾਇਲ (ਐਸ.ਐਲ.ਬੀ.ਐਮ.) ਦਾ ਪ੍ਰਦਰਸ਼ਨ ਕੀਤਾ ਹੈ| ਇਸ ਮਿਜ਼ਾਇਲ ਦਾ ਪ੍ਰਦਰਸ਼ਨ ਰਾਜਧਾਨੀ ਪਿਯੋਂਗਯਾਂਗ ਵਿੱਚ ਹੋਣ ਵਾਲੀ ਵਿਸ਼ਾਲ ਸੈਨਾ   ਪਰੇਡ ਤੋਂ ਪਹਿਲਾਂ ਕੀਤਾ ਗਿਆ| ਉੱਤਰ ਕੋਰੀਆ ਦੇ ਸਰਕਾਰੀ ਟੀ.ਵੀ. ਤੇ ਪ੍ਰਦਰਸ਼ਿਤ ਚਿਤਰਾਂ ਵਿੱਚ ਦਿਖਾਇਆ ਗਿਆ ਹੈ ਕਿ ਕਿਮ ਜੋਂਗ ਦੇ ਸਾਹਮਣੇ ਹੋਣ ਵਾਲੀ ਇਸ ਪਰੇਡ ਵਿੱਚ ਸ਼ਾਮਲ ਹੋਣ ਲਈ ਟਰੱਕਾਂ ਤੇ ਲੱਦੇ ਪੁਕੁਕੁਕੋਂਗ-2 ਐਸ.ਐਲ.ਬੀ. ਐਮ. ਇੰਤਜ਼ਾਰ ਕਰ ਰਹੇ ਹਨ| ਇਹ ਪ੍ਰੋਗਰਾਮ ਉੱਤਰ ਕੋਰੀਆ ਦੇ ਸੰਸਥਾਪਕ ਕਿਮ ਇਲ ਸੁੰਗ ਦੀ 105ਵੀਂ ਜਯੰਤੀ ਦੇ ਮੌਕੇ ਤੇ ਕੀਤਾ ਜਾ ਰਿਹਾ ਹੈ| ਇਸ ਵਿਚਾਲੇ ਉੱਤਰ ਕੋਰੀਆ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਕੋਰੀਆਈ ਪਰਾਇਦੀਪ ਵਿੱਚ ਆਪਣੀ ਫੌਜ ਨਾ ਲਿਆਉਣ, ਨਹੀਂ ਤਾਂ ਜਵਾਬੀ ਕਾਰਵਾਈ ਲਈ ਤਿਆਰ ਰਹਿਣ| ਜਿਕਰਯੋਗ ਹੈ ਕਿ ਅਮਰੀਕਾ ਦਾ ਜ਼ੰਗੀ ਜਹਾਜ਼ ਇਸ ਖੇਤਰ ਵੱਲ ਵਧ ਰਿਹਾ ਹੈ|

Leave a Reply

Your email address will not be published. Required fields are marked *