ਉੱਤਰ ਪ੍ਰਦੇਸ਼ : ਇਕੋ ਪਰਿਵਾਰ ਦੇ 7 ਵਿਅਕਤੀ ਗੰਗਾ ਵਿੱਚ ਡੁੱਬੇ

ਅਮਰੋਹਾ,11 ਜੂਨ (ਸ.ਬ.) ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲੇ ਦੇ ਬ੍ਰਜਘਾਟ ਵਿੱਚ ਇਸ਼ਨਾਨ ਕਰਦੇ ਸਮੇਂ ਇਕੋ ਪਰਿਵਾਰ ਦੇ 7 ਮੈਂਬਰ ਗੰਗਾ ਨਦੀ ਵਿਚ ਡੁੱਬ ਗਏ| ਨਦੀ ਵਿੱਚੋਂ 5 ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ 2 ਲੋਕਾਂ ਅਜੇ ਵੀ ਲਾਪਤਾ ਹਨ| ਪੁਲੀਸ ਅਧਿਕਾਰੀਆਂ ਮੁਤਾਬਕ ਇਹ ਲੋਕ ਲੁਹਾਰੀ ਪਿੰਡ ਦੇ ਰਹਿਣ ਵਾਲੇ ਸਨ| ਮ੍ਰਿਤਕਾਂ ਵਿਚ ਬੰਟੀ (21), ਸੰਜੀਵ (18), ਵਿਪਿਨ (21), ਮਨੋਜ (20) ਅਤੇ ਸੰਜੀਵ (17) ਸ਼ਾਮਲ ਹਨ|
ਲਾਪਤਾ ਵਿਅਕਤੀਆਂ ਦੀ ਪਛਾਣ ਗੌਤਮ (20) ਅਤੇ ਧਰਮਿੰਦਰ (16) ਦੇ ਰੂਪ ਵਿਚ ਕੀਤੀ ਗਈ ਹੈ| ਧਨੌਆ ਦੀ ਖੇਤਰੀ ਅਧਿਕਾਰੀ ਮੋਨਿਕ ਯਾਦਵ ਨੇ ਦੱਸਿਆ ਕਿ ਪਰਿਵਾਰ ਦੇ ਲੋਕ ‘ਮੁੰਡਨ’ ਸਮਾਰੋਹ ਤੋਂ ਬਾਅਦ ਬ੍ਰਜਘਾਟ ਵਿਚ ਇਸ਼ਨਾਨ ਕਰ ਰਹੇ ਸਨ| ਇਨ੍ਹਾਂ ਵਿੱਚੋਂ 2 ਵਿਅਕਤੀ ਅਚਾਨਕ ਡੁੱਬਣ ਲੱਗੇ ਤਾਂ ਹੋਰ ਲੋਕਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਨਦੀ ਵਿੱਚ ਛਾਲ ਮਾਰ ਦਿੱਤੀ|
ਉਨ੍ਹਾਂ ਨੇ ਦੱਸਿਆ ਕਿ 2 ਵਿਅਕਤੀ ਅਜੇ ਵੀ ਲਾਪਤਾ ਹਨ ਅਤੇ ਐਨ. ਡੀ. ਆਰ. ਐਫ. ਦਾ ਦਲ ਲਾਸ਼ਾਂ ਦੀ ਭਾਲ ਕਰਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ| ਜ਼ਿਲਾ ਮੈਜਿਸਟ੍ਰੇਟ ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਹ ਬਹੁਤ ਬਦਕਿਸਮਤੀ ਵਾਲੀ ਘਟਨਾ ਹੈ ਅਤੇ ਉਨ੍ਹਾਂ ਨੇ ਪਰਿਵਾਰ ਨੂੰ ਵਿੱਤੀ ਮਦਦ ਮੁਹੱਈਆ ਕਰਾਉਣ ਲਈ ਸੂਬਾ ਸਰਕਾਰ ਨੂੰ ਚਿੱਠੀ ਲਿਖੀ ਹੈ|

Leave a Reply

Your email address will not be published. Required fields are marked *