ਉੱਤਰ ਪ੍ਰਦੇਸ਼ : ਤਲਾਬ ਵਿੱਚ ਡਿੱਗੀ ਸਕੂਲੀ ਬੱਸ, 20 ਬੱਚੇ ਜ਼ਖ਼ਮੀ

ਲਖਨਊ, 7 ਅਗਸਤ (ਸ.ਬ.) ਉਤਰ ਪ੍ਰਦੇਸ਼ ਦੇ ਸਿਧਾਰਥਨਗਰ ਦੇ ਖੈਰਾ ਪਿੰਡ ਵਿੱਚ ਅੱਜ ਇੱਕ ਸਕੂਲ ਬੱਸ ਤਲਾਬ ਵਿੱਚ ਡਿੱਗ ਪਈ| ਇਸ ਹਾਦਸੇ ਵਿੱਚ ਘੱਟੋ-ਘੱਟ 20 ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ| ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵੇਲੇ ਬੱਸ ਵਿੱਚ 45 ਬੱਚੇ ਸਵਾਰ ਸਨ| ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ|

Leave a Reply

Your email address will not be published. Required fields are marked *