ਉੱਤਰ ਪ੍ਰਦੇਸ਼ ਦੇ ਉਦਯੋਗ ਵਿਕਾਸ ਮੰਤਰੀ ਭਲਕੇ ਮੁਹਾਲੀ ਆਉਣਗੇ

ਐਸ ਏ ਐਸ ਨਗਰ, 7 ਜੂਨ (ਸ.ਬ.) ਉੱਤਰ ਪ੍ਰਦੇਸ਼ ਦੇ ਉਦਯੋਗ ਵਿਕਾਸ ਮੰਤਰੀ ਸ੍ਰੀ ਸਤੀਸ਼ ਮਵਾਨਾ ਭਲਕੇ  ਫੇਜ਼-5 ਦੇ ਵਾਰਡ ਨੰ-9 ਵਿੱਚ ਜਿਲ੍ਹਾ ਭਾਜਪਾ ਦੇ ਪ੍ਰਧਾਨ ਸ੍ਰੀ ਸੁਸ਼ੀਲ ਰਾਣਾ ਦੀ ਅਗਵਾਈ ਵਿੱਚ ਸਬਕਾ ਸਾਥ ਸਬਕਾ ਵਿਕਾਸ ਅਤੇ ਸਵੱਛ ਭਾਰਤ ਮੁਹਿੰਮ ਤਹਿਤ ਆਯੋਜਿਤ ਕੀਤੇ ਜਾਣ ਵਾਲੇ ਸਮਾਗਮਾਂ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ| ਇਸ ਬਾਰੇ ਜਾਣਕਾਰੀ ਦਿੰਦਿਆਂ ਵਾਰਡ ਨੰ-9 ਦੇ ਕੌਂਸਲਰ ਅਤੇ ਭਾਜਪਾ ਜਿਲ੍ਹਾ ਮੁਹਾਲੀ ਦੇ ਜਨਰਲ ਸਕੱਤਰ  ਸ੍ਰੀ ਅਰੁਣ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਅੱਜ ਇੱਥੇ ਭਾਜਪਾ ਜਿਲ੍ਹਾ ਮੁਹਾਲੀ ਦੀ ਮੀਟਿੰਗ ਵਿੱਚ ਭਲਕੇ ਹੋਣ ਵਾਲੇ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ ਅਤੇ ਮੰਡਲ ਪ੍ਰਧਾਨਾਂ ਸਮੇਤ ਹੋਰਨਾਂ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ|

Leave a Reply

Your email address will not be published. Required fields are marked *