ਉੱਤਰ ਪ੍ਰਦੇਸ਼ ਵਿੱਚ ਚੀਨੀ ਉਦਯੋਗ ਲਈ ਐਲਾਨੇ ਰਾਹਤ ਪੈਕੇਜ ਪਿਛੇ ਸਿਆਸੀ ਕਾਰਣ

ਉਤਰ ਪ੍ਰਦੇਸ਼ ਦੇ ਗੰਨਾ ਖੇਤਰ ਕੈਰਾਨਾ ਵਿੱਚ ਹਾਰ ਦੇ ਇੱਕ ਹਫ਼ਤੇ ਬਾਅਦ ਕੇਂਦਰੀ ਮੰਤਰੀਮੰਡਲ ਨੇ ਚੀਨੀ ਉਦਯੋਗ ਅਤੇ ਕਿਸਾਨਾਂ ਦੇ ਬਕਾਇਆ ਭੁਗਤਾਨ ਲਈ 8,500 ਕਰੋੜ ਰੁਪਏ ਦੇ ਇੱਕ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ| ਅਜੇ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਪੈਕੇਜ ਚੀਨੀ ਉਦਯੋਗ ਅਤੇ ਕਿਸਾਨਾਂ ਲਈ ਕਿੰਨਾ ਹਿਤਕਾਰੀ ਸਾਬਤ ਹੋਵੇਗਾ, ਫਿਰ ਵੀ ਇਹ ਪਹਿਲ ਇੱਕ ਤਰ੍ਹਾਂ ਨਾਲ ਚੰਗੀ ਹੈ| ਵਰਤਮਾਨ ਵਿੱਚ ਚੀਨੀ ਉਦਯੋਗ ਸੰਕਟ ਦੇ ਘੇਰੇ ਤੋਂ ਲੰਘ ਰਿਹਾ ਹੈ| ਭਾਰੀ ਉਤਪਾਦਨ ਅਤੇ ਜ਼ਿਆਦਾ ਸਟਾਕ ਨਾਲ ਚੀਨੀ ਦੇ ਮੁੱਲ ਬਾਜ਼ਾਰ ਵਿੱਚ ਕਾਫ਼ੀ ਡਿੱਗ ਗਏ ਹਨ| ਇਸ ਨਾਲ ਮਿਲਾਂ ਦੀ ਲਾਗਤ ਨਹੀਂ ਨਿਕਲ ਪਾ ਰਹੀ ਹੈ| ਭਾਰਤ ਵਿੱਚ ਚੀਨੀ ਖਪਤ 2.50 ਕਰੋੜ ਟਨ ਦੇ ਲਗਭਗ ਹੈ, ਜਦੋਂ ਕਿ ਉਤਪਾਦਨ 3.15 ਕਰੋੜ ਟਨ ਤੋਂ ਜ਼ਿਆਦਾ ਹੋ ਗਿਆ ਹੈ| ਮਿਲਾਂ ਲਈ ਗੰਨਾ ਕਿਸਾਨਾਂ ਦਾ ਕਰੀਬ 22 ਹਜਾਰ ਕਰੋੜ ਰੁਪਏ ਦਾ ਭੁਗਤਾਨ ਕਰਨਾ ਔਖਾ ਹੋ ਗਿਆ ਹੈ| ਭੁਗਤਾਨ ਨਾ ਹੋਣ ਦੀ ਵਜ੍ਹਾ ਨਾਲ ਕਿਸਾਨ ਸਰਕਾਰ ਤੋਂ ਨਰਾਜ ਹਨ| ਇਸ ਲਈ ਸਰਕਾਰ ਨੇ ਰਾਹਤ ਪੈਕੇਜ ਘੋਸ਼ਿਤ ਕਰਨ ਦੀ ਜ਼ਰੂਰਤ ਸਮਝੀ| ਹੁਣ ਕੋਸ਼ਿਸ਼ ਰਹੇਗੀ ਕਿ ਚੀਨੀ ਦੇ ਮੁੱਲ ਲਾਗਤ ਕੱਢਣ ਲਈ ਤੈਅ ਕੀਤੇ ਜਾਣ ਅਤੇ ਕਿਸਾਨਾਂ ਦੇ ਭੁਗਤਾਨ ਦੀ ਵੀ ਰਾਹ ਖੁੱਲ ਸਕੇ|
ਸਰਕਾਰ ਨੇ ਚੀਨੀ ਦਾ ਘੱਟੋ-ਘੱਟ ਮੁੱਲ 29 ਰੁਪਏ ਪ੍ਰਤੀਕਿਲੋ ਤੈਅ ਕਰ ਦਿੱਤਾ ਹੈ| ਬੇਸ਼ੱਕ, ਇਸ ਨਾਲ ਚੀਨੀ ਦੇ ਖੁਦਰਾ ਮੁੱਲ ਵਧਣਗੇ ਪਰੰਤੂ ਚੀਨੀ ਮਿਲਾਂ ਦੀ ਲਾਗਤ ਨਿਕਲੇਗੀ| ਰਾਹਤ ਦੇ ਦੂਜੇ ਕਦਮ ਦੇ ਤਹਿਤ ਚੀਨੀ ਦੇ ਆਯਾਤ ਕਰ ਨੂੰ ਸੌ ਫ਼ੀਸਦੀ ਕਰ ਦਿੱਤਾ ਗਿਆ ਹੈ ਤਾਂ ਕਿ ਕੋਈ ਆਯਾਤ ਨਾ ਕਰ ਸਕੇ ਕਿਉਂਕਿ ਆਯਾਤਿਤ ਚੀਨੀ ਮਹਿੰਗੀ ਹੋਵੇਗੀ| ਨਿਰਯਾਤ ਪ੍ਰੋਤਸਾਹਨ ਲਈ 20 ਲੱਖ ਟਨ ਤੱਕ ਦੇ ਚੀਨੀ ਨੂੰ ਨਿਰਯਾਤ ਕਰ ਤੋਂ ਮੁਕਤ ਕਰ ਦਿੱਤਾ ਗਿਆ ਹੈ| ਇਸਦੇ ਲਈ 30 ਲੱਖ ਟਨ ਦਾ ਬਫਰ ਸਟਾਕ ਰਹੇਗਾ ਜਿਸ ਤੇ 1175 ਕਰੋੜ ਰੁਪਏ ਦਾ ਖਰਚ ਆਵੇਗਾ| ਚੀਨੀ ਮਿਲਾਂ ਚੀਨੀ ਦੇ ਨਾਲ-ਨਾਲ ਇਥਨਾਲ ਉਤਪਾਦਨ ਵੀ ਕਰਨ, ਇਸਦੇ ਲਈ ਪੰਜ ਸਾਲ ਤੱਕ ਦੀ ਰਿਆਇਤੀ ਕਰਜ ਦਾ ਫੈਸਲਾ ਲਿਆ ਗਿਆ ਹੈ| ਇਸ ਦੇ ਲਈ 4 , 440 ਕਰੋੜ ਰੁਪਏ ਨਿਰਧਾਰਤ ਕੀਤੇ ਗਏ ਹਨ| ਇਸ ਵਿੱਚ ਵਿਆਜ ਰਿਆਇਤ ਹੈ, ਜਿਸ ਦੇ ਨਾਲ ਸਰਕਾਰ ਨੂੰ 1332 ਕਰੋੜ ਰੁਪਏ ਭਾਰ ਸਹਿਨ ਕਰਨਾ ਪਵੇਗਾ| ਇਹ ਚੀਨੀ ਉਦਯੋਗ ਲਈ ਇੱਕ ਵਿਵਹਾਰਕ ਫੈਸਲਾ ਹੈ| ਇਹ ਸਾਫ ਹੈ ਕਿ ਗੰਨੇ ਨਾਲ ਸਿਰਫ ਚੀਨੀ ਪੈਦਾ ਕੀਤੀ ਜਾਵੇਗੀ ਤਾਂ ਮਿਲਾਂ ਨੂੰ ਘਾਟਾ ਹੋਵੇਗਾ ਅਤੇ ਕਿਸਾਨਾਂ ਨੂੰ ਗੰਨੇ ਦਾ ਤੈਅ ਮੁੱਲ ਮਿਲਣਾ ਮੁਸ਼ਕਿਲ ਹੋ ਜਾਵੇਗਾ| ਸਾਫ ਹੈ ਕਿ ਇਥਨਾਲ ਦਾ ਉਤਪਾਦਨ ਕਰੋਗੇ ਤਾਂ ਮਿਲਾਂ ਨੂੰ ਘਾਟੇ ਦਾ ਸਾਹਮਣਾ ਨਹੀਂ ਕਰਨਾ ਹੋਵੇਗਾ ਅਤੇ ਦੇਸ਼ ਵਿੱਚ ਪੈਟਰੋਲੀਅਮ ਆਯਾਤ ਤੇ ਨਿਰਭਰਤਾ ਵੀ ਘੱਟ ਹੋਵੇਗੀ| ਇਸ ਨਾਲ ਸਰਕਾਰ ਨੂੰ ਲਾਭ ਹੋਵੇਗਾ| ਇਹ ਸਭ ਠੀਕ ਹੈ ਪਰੰਤੂ ਵੱਡੀ ਚੁਣੌਤੀ ਕਿਸਾਨਾਂ ਦੇ ਬਕਾਇਆ ਭੁਗਤਾਨ ਦੀ ਫਿਰ ਵੀ ਰਹੇਗੀ| ਉਨ੍ਹਾਂ ਦੇ ਭੁਗਤਾਨ ਲਈ ਸਿਰਫ ਇੱਕ ਹਜਾਰ ਪੰਜ ਸੌ ਕਰੋੜ ਰੁਪਏ ਰੱਖੇ ਗਏ ਹਨ|
ਗੰਨਾ ਕਿਸਾਨਾਂ ਲਈ ਫੌਰੀ ਰਾਹਤ ਸਿਰਫ ਹੋਵੇਗੀ| ਚੀਨੀ ਮਿਲਾਂ ਤੇ ਕਿਸਾਨਾਂ ਦਾ ਬਕਾਇਆ ਕੋਈ ਨਵੀਂ ਸਮੱਸਿਆ ਨਹੀਂ ਹੈ, ਬਲਕਿ ਕਈ ਸਾਲਾਂ ਤੋਂ ਕਿਸਾਨ ਭੁਗਤਾਨ ਦਾ ਇੰਤਜਾਰ ਕਰ ਰਹੇ ਹਨ| ਫਿਰ ਉਹ ਅੰਦੋਲਨ ਕਰਨ ਨੂੰ ਮਜਬੂਰ ਹੁੰਦੇ ਹਨ ਅਤੇ ਕਈ ਵਾਰ ਆਤਮਹੱਤਿਆ ਵਰਗੇ ਕਦਮ ਤੱਕ ਚੁੱਕ ਲੈਂਦੇ ਹਨ| ਚਿੰਤਾਜਨਕ ਗੱਲ ਇਹ ਹੈ ਕਿ ਸਰਕਾਰਾਂ ਚੀਨੀ ਉਦਯੋਗ ਨੂੰ ਤਾਂ ਰਾਹਤ ਦਿੰਦੀਆਂ ਰਹਿੰਦੀਆਂ ਹਨ, ਪਰੰਤੂ ਕਿਸਾਨਾਂ ਦੇ ਹਿਤਾਂ ਤੇ ਲੋੜੀਂਦਾ ਗੌਰ ਨਹੀਂ ਕੀਤਾ ਜਾਂਦਾ| ਉਤਰ ਪ੍ਰਦੇਸ਼ ਦੀਆਂ ਚੀਨੀ ਮਿਲਾਂ ਤੇ ਕਿਸਾਨਾਂ ਦੀ ਬਕਾਇਆ ਰਕਮ ਬਾਰਾਂ ਹਜਾਰ ਕਰੋੜ ਦੇ ਲਗਭਗ ਹੈ| ਸਵਾਲ ਹੈ ਕਿ ਇੰਨੀ ਵੱਡੀ ਰਕਮ ਮਿਲਾਂ ਕਿਵੇਂ ਅਤੇ ਕਦੋਂ ਚੁਕਾਉਣ ਦੀ ਹਾਲਤ ਵਿੱਚ ਹੋਣਗੀਆਂ| ਇਹ ਬਕਾਇਆ ਰਾਸ਼ੀ ਸਾਲਾਂ ਤੋਂ ਵੱਧਦੀ ਜਾ ਰਹੀ ਹੈ, ਪਰੰਤੂ ਕਿਸੇ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ| ਜਦੋਂਕਿ ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਹੀ ਬਕਾਇਆ ਰਾਸ਼ੀ ਦੀ ਵਸੂਲੀ ਰਹੀ ਹੈ| ਕਿਸਾਨ ਚੀਨੀ ਮਿਲਾਂ ਨੂੰ ਗੰਨਾ ਵੇਚਦੇ ਹਨ ਤਾਂ ਉਸਦੇ ਤੱਤਕਾਲ ਭੁਗਤਾਨ ਦੀ ਵਿਵਸਥਾ ਹੋਵੇ ਤਾਂ, ਇਹ ਕਿਸਾਨਾਂ ਲਈ ਹਿੱਤਕਾਰੀ ਹੀ ਹੋਵੇਗੀ| ਰਾਹਤ ਪੈਕੇਜ ਆਪਣੀ ਜਗ੍ਹਾ ਠੀਕ ਹੈ, ਪਰੰਤੂ ਇਸ ਵਿੱਚ ਕਿਸਾਨਾਂ ਨੂੰ ਜ਼ਿਆਦਾ ਲਾਭ ਦੀ ਉਮੀਦ ਨਹੀਂ ਹੈ| ਬਕਾਇਆ ਭੁਗਤਾਨ ਅਤੇ ਗੰਨੇ ਦੀ ਖਰੀਦ ਦਾ ਤੱਤਕਾਲ ਭੁਗਤਾਨ ਦੀ ਵਿਵਸਥਾ ਕਿਸਾਨਾਂ ਨੂੰ ਰਾਹਤ ਦਿਵਾ ਸਕਦੀ ਹੈ ਅਤੇ ਉਨ੍ਹਾਂ ਨੂੰ ਖੁਸ਼ਹਾਲ ਵੀ ਬਣਾ ਸਕਦੀ ਹੈ|
ਰਵੀ ਸ਼ੰਕਰ

Leave a Reply

Your email address will not be published. Required fields are marked *