ਉੱਤਰ ਪ੍ਰਦੇਸ਼ ਵਿੱਚ ਪੁਜਾਰੀ ਦੀ ਲਾਸ਼ ਖੰਭੇ ਨਾਲ ਲਟਕਦੀ ਮਿਲੀ

ਰਾਏਬਰੇਲੀ, 3 ਜਨਵਰੀ (ਸ.ਬ.) ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿਚ 64 ਸਾਲ ਪੁਜਾਰੀ ਦੀ ਲਾਸ਼ ਖੰਭੇ ਨਾਲ ਨਾਲ ਲਟਕੀ ਮਿਲੀ| 4 ਵਿਅਕਤੀਆਂ ਤੇ ਪੁਜਾਰੀ ਦੀ ਹੱਤਿਆ ਦਾ ਸ਼ੱਕ ਜਤਾਇਆ ਜਾ ਰਿਹਾ ਹੈ| ਪੁਲੀਸ ਨੇ ਅੱਜ ਦੱਸਿਆ ਕਿ ਬਾਬਾ ਦਾ ਪੁਰਵਾ ਵਿੱਚ ਰਾਮ ਜਾਨਕੀ ਮੰਦਰ ਦੇ ਪੁਜਾਰੀ ਪ੍ਰੇਮਦਾਸ ਦੀ ਹੱਤਿਆ ਕਰ ਦਿੱਤੀ ਗਈ| ਪੁਲੀਸ ਨੇ ਮਹੰਤ ਮੌਨੀ ਬਾਬਾ ਦੀ ਸ਼ਿਕਾਇਤ ਤੇ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਸ ਵਿਚ ਮੰਦਰ ਦੀ ਜ਼ਮੀਨ ਤੇ ਕਬਜ਼ੇ ਨਾਲ ਜੁੜੇ ਵਿਵਾਦ ਵਿਚ ਸ਼ਾਮਲ ਬਾਜੀਨਾਥ ਮੌਰਈਆ ਦਾ ਨਾਂ ਵੀ ਸ਼ਾਮਲ ਹੈ| ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਭੂ-ਮਾਫੀਆ ਗਿਰੋਹ ਦਾ ਮੈਂਬਰ ਮੌਰਈਆ ਇਸ ਤੋਂ ਪਹਿਲਾਂ ਵੀ ਮੰਦਰ ਦੇ ਇਕ ਪੁਜਾਰੀ ਸਵਾਮੀ ਸੱਤਿਆਨਾਰਾਇਣ ਦਾਸ ਦੀ ਹੱਤਿਆ ਵਿੱਚ ਸ਼ਾਮਲ ਰਿਹਾ ਹੈ| ਮੌਨੀ ਬਾਬਾ ਨੇ ਦੋਸ਼ ਲਾਇਆ ਕਿ ਮੌਰਈਆ ਨੇ ਮੰਦਰ ਦੀ ਜ਼ਮੀਨ ਦੇ ਇਕ ਹਿੱਸੇ ਤੇ ਕਬਜ਼ਾ ਕਰ ਲਿਆ ਸੀ, ਜਿਸ ਤੇ ਨਿਰਮਾਣ ਕੰਮ ਜਾਰੀ ਹੈ| ਮੌਕੇ ਤੇ ਪਹੁੰਚੇ ਪੁਲੀਸ ਸੁਪਰਡੈਂਟ ਸੁਨੀਲ ਸਿੰਘ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ| ਪੁਜਾਰੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ|

Leave a Reply

Your email address will not be published. Required fields are marked *