ਉੱਤਰ ਪ੍ਰਦੇਸ਼ ਵਿੱਚ ਸੜਕ ਹਾਦਸੇ ਵਿੱਚ 25 ਬੱਚਿਆਂ ਦੀ ਮੌਤ ਅਤੇ 50 ਤੋਂ ਵੱਧ ਜ਼ਖਮੀ

ਲਖਨਊ, 19 ਜਨਵਰੀ (ਸ.ਬ.) ਉੱਤਰ ਪ੍ਰਦੇਸ਼ ਦੇ ਏਟਾ ਜ਼ਿਲੇ ਵਿੱਚ ਸਕੂਲੀ ਬੱਸ ਦੀ ਟਰੱਕ ਨਾਲ ਹੋਈ ਟੱਕਰ ਵਿੱਚ 25 ਬੱਚਿਆਂ ਦੀ ਮੌਤ ਹੋ ਗਈ ਹੈ| ਜਾਣਕਾਰੀ ਮੁਤਾਬਕ ਬੱਸ ਵਿੱਚ 50 ਤੋਂ ਵੱਧ ਬੱਚੇ ਸਵਾਰ ਸਨ| ਇਹ ਹਾਦਸਾ ਅਲੀਗੰਜ ਰੋਡ ਤੇ ਹੋਇਆ| ਸਕੂਲੀ ਬੱਚੇ ਜੇ. ਐਸ. ਪਬਲਿਕ ਸਕੂਲ ਦੇ ਸਨ| ਹਾਦਸੇ ਦਾ ਕਾਰਨ ਸੰਘਣੀ ਧੁੰਦ ਨੂੰ ਦੱਸਿਆ ਜਾ ਰਿਹਾ ਹੈ| ਪਹਿਲਾ 15 ਬੱਚਿਆਂ ਦੀ ਮੌਤ ਦੀ ਖਬਰ ਆਈ ਸੀ ਪਰ ਯੂ.ਪੀ. ਦੇ ਏ.ਡੀ.ਜੀ. (ਐਡੀਸ਼ਨਲ ਡਾਇਰੈਕਟਰ ਜਨਰਲ) ਲਾਅ ਐਂਡ ਆਰਡਰ ਦਲਜੀਤ ਸਿੰਘ ਨੇ 25 ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ|
ਜਿਕਰਯੋਗ ਹੈ ਠੰਢ ਦੇ ਕਾਰਨ ਡੀ.ਐਮ. (ਜ਼ਿਲਾ ਅਧਿਕਾਰੀ) ਨੇ ਸਕੂਲ ਬੰਦ ਰੱਖਣ ਦਾ ਹੁਕਮ ਦਿੱਤਾ ਸੀ, ਜਦਕਿ ਇਸ ਤੋਂ ਬਾਅਦ ਵੀ ਸਕੂਲ ਨੂੰ ਖੁੱਲ੍ਹਾ ਰੱਖਿਆ ਗਿਆ|
ਦੱਸਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਸਕੂਲੀ ਬੱਸ ਦੇ ਡਰਾਈਵਰ ਨੂੰ ਟਰੱਕ ਨਹੀਂ ਦਿਖਿਆ| ਏ. ਡੀ. ਜੀ. ਲਾਅ ਐਂਡ ਆਰਡਰ ਦਲਜੀਤ ਸਿੰਘ ਚੌਧਰੀ ਨੇ ਕਿਹਾ ਘੱਟ ਵਿਜੀਬਿਲਟੀ ਦੇ ਚੱਲਦੇ ਇਹ ਹਾਦਸਾ ਹੋਇਆ ਹੈ|
ਯੂ.ਪੀ. ਇਸ ਸਮੇਂ ਸ਼ੀਤ ਲਹਿਰ ਦਾ ਦੌਰ ਜਾਰੀ ਹੈ| ਵੱਖ-ਵੱਖ ਜਗ੍ਹਾ ਤੇ ਠੰਢ ਨਾਲ ਹੁਣ ਤੱਕ 28 ਲੋਕਾਂ ਦੀ ਜਾਨ ਜਾ ਚੁੱਕੀ ਹੈ| ਅੱਜ ਇਕ ਵਾਰ ਫਿਰ ਲਖਨਊ, ਲਖੀਮਪੁਰ ਸਮੇਤ ਕਈ ਜ਼ਿਲਿਆ ਵਿੱਚ ਅੱਠਵੀ ਕਲਾਸ ਤੱਕ ਲਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ| ਹੁਣ ਸਕੂਲ 20 ਤਰੀਕ ਤੱਕ ਬੰਦ ਰਹਿਣਗੇ| ਲਖਨਊ ਵਿੱਚ ਡੀਐਮ  ਇਸ ਹਾਦਸੇ ਤੋਂ ਪਹਿਲਾਂ 17 ਤਰੀਕ ਨੂੰ ਸਕੂਲ ਖੋਲ੍ਹਣ ਦਾ ਨਿਰਦੇਸ਼ ਦਿੱਤਾ ਸੀ ਪਰ ਮੌਸਮ ਠੀਕ ਹੋਇਆ ਤਾਂ ਸਕੂਲਾਂ  ਨੂੰ 13 ਜਨਵਰੀ ਨੂੰ ਹੀ ਖੋਲ੍ਹ ਦਿੱਤਾ ਗਿਆ ਪਰ ਅਚਾਨਕ ਠੰਢ ਵੱਧਣ ਦੇ ਕਾਰਨ ਸਕੂਲਾਂ ਨੂੰ ਫਿਰ ਤੋਂ ਬੰਦ ਕਰ ਦਿੱਤਾ ਗਿਆ ਹੈ| ਮੌਸਸ ਵਿਭਾਗ ਦਾ ਕਹਿਣਾ ਹੈ ਕਿ ਠੰਢ ਅਤੇ ਧੁੰਦ ਦਾ ਕਹਿਰ ਅਜੇ ਕੁਝ ਦਿਨਾਂ ਤੱਕ ਰਹੇਗਾ|
ਉੱਥੇ ਦੂਜੇ ਪਾਸੇ ਸੀਤਾਪੁਰ ਵਿੱਚ ਵੀ ਅੱਜ ਸਵੇਰੇ ਧੁੰਦ ਦੇ ਕਾਰਨ ਹੋਏ ਬੱਸ ਹਾਦਸੇ ਵਿੱਚ ਡਰਾਈਵਰ ਦੀ ਮੌਤ ਹੋ ਗਈ| 20 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ| ਬੱਸ ਦੇਵਰੀਆ ਤੋਂ ਦਿੱਲੀ ਜਾ ਰਹੀ ਸੀ ਅਤੇ ਧੁੰਦ ਦੇ ਕਾਰਨ ਸੜਕ ਕਿਨਾਰੇ ਡੂੰਘੀ ਖੱਡ ਵਿੱਚ ਜਾ ਡਿੱਗੀ|

Leave a Reply

Your email address will not be published. Required fields are marked *