ਉੱਤਰ ਪ੍ਰਦੇਸ਼ ਵਿੱਚ ਕੰਧ ਡਿੱਗਣ ਨਾਲ ਔਰਤ ਅਤੇ ਉਸਦੇ 4 ਬੱਚਿਆਂ ਦੀ ਮੌਤ

ਸ਼ਾਹਜਹਾਂਪੁਰ, 17 ਜੁਲਾਈ (ਸ.ਬ.) ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਵਾਜਿਦ ਖੇਲ ਮੁਹੱਲੇ ਵਿੱਚ  ਸਵੇਰੇ ਬਰਾਮਦੇ ਵਿੱਚ ਸੌਂ ਰਹੇ ਇਕ ਪਰਿਵਾਰ ਦੇ ਉੱਪਰ ਕੰਧ ਡਿੱਗਣ ਕਾਰਨ ਮਲਬੇ ਵਿੱਚ ਦੱਬ ਕੇ ਮਾਂ ਅਤੇ 4 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਇਕ ਬੱਚਾ ਜ਼ਖਮੀ ਹੋ ਗਿਆ| ਉੱਥੇ ਹੀ  ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਇਸ ਘਟਨਾ ਤੇ ਡੂੰਘਾ ਦੁੱਖ ਜ਼ਾਹਰ ਕੀਤਾ ਅਤੇ ਜ਼ਖਮੀ ਦੇ ਇਲਾਜ ਦੇ ਨਿਰਦੇਸ਼ ਦਿੱਤੇ| ਜ਼ਿਲ੍ਹਾ ਅਧਿਕਾਰੀ ਇੰਦਰ ਵਿਕਰਮ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਅਧੀਨ ਵਾਜਿਦ ਖੇਲ ਮੁਹੱਲੇ ਵਿੱਚ ਰਹਿਣ ਵਾਲੀ ਸ਼ਬਨਮ ਆਪਣੇ ਘਰ ਵਿੱਚ ਬਣੇ ਕਮਰੇ ਦੇ ਬਾਹਰ ਫਰਸ਼ ਤੇ ਆਪਣੇ ਬੱਚਿਆਂ ਨਾਲ ਸੌਂ ਰਹੀ ਸੀ| ਸਵੇਰੇ ਬਾਂਦਰਾ ਨੇ ਗੁਆਂਢੀ ਦੀ ਕੰਧ ਸੁੱਟ ਦਿੱਤੀ| ਉਨ੍ਹਾਂ ਨੇ ਦੱਸਿਆ ਕਿ ਕੰਧ ਦਾ ਮਲਬਾ ਫਰਸ਼ ਤੇ ਸੌਂ ਰਹੀ ਸ਼ਬਨਮ ਅਤੇ ਉਸਦੇ ਬੱਚਿਆਂ ਤੇ ਡਿੱਗਿਆ| 
ਮਲਬੇ ਵਿੱਚ ਦੱਬਣ ਨਾਲ ਸ਼ਬਨਮ (42) ਅਤੇ ਉਸ ਦੇ ਬੱਚਿਆਂ ਰੂਬੀ (20), ਸ਼ਾਹਬਾਜ (5), ਚਾਂਦਨੀ (3) ਸੋਹੇਬ (8) ਦੀ ਹਾਦਸੇ ਵਾਲੀ ਜਗ੍ਹਾ ਤੇ ਹੀ ਮੌਤ ਹੋ ਗਈ, ਜਦੋਂ ਕਿ ਸਾਹਿਬ 15 ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਮੈਡੀਕਲ ਕਾਲਜ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ| ਸ਼ਬਨਮ ਦੀ ਪਤੀ ਦੇ ਪਹਿਲੇ ਹੀ ਮੌਤ ਹੋ ਗਈ ਹੈ| ਉਹ ਹੀ ਆਪਣੇ ਬੱਚਿਆਂ ਦਾ ਸਹਾਰਾ ਸੀ| ਜਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਤੇ ਉਹ ਅਤੇ ਪੁਲੀਸ ਸੁਪਰਡੈਂਟ ਐਸ. ਆਨੰਦ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਕੰਧ ਦੇ ਮਲਬੇ ਹੇਠਾਂ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਵਾਇਆ| ਪੁਲੀਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ| 
ਦੂਜੇ ਪਾਸੇ ਲਖਨਊ ਵਿੱਚ ਇਕ ਸਰਕਾਰੀ ਬੁਲਾਰੇ ਅਨੁਸਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਜਨਪਦ ਸ਼ਾਹਜਹਾਂਪੁਰ ਵਿੱਚ ਕੰਧ ਡਿੱਗਣ ਦੇ ਹਾਦਸੇ ਵਿੱਚ ਇਕ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ| ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨੂੰ ਮੁੱਖ ਮੰਤਰੀ ਪੀੜਤ ਮਦਦ ਫੰਡ ਤੋਂ 4 ਲੱਖ ਰੁਪਏ ਦੀ ਆਰਥਿਕ ਮਦਦ ਪ੍ਰਦਾਨ ਕਰਨ ਅਤੇ ਇਸ ਹਾਦਸੇ ਵਿੱਚ ਜ਼ਖਮੀ ਬੱਚੇ ਦਾ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ|

Leave a Reply

Your email address will not be published. Required fields are marked *