ਉੱਤਰ ਪ੍ਰਦੇਸ਼ ਵਿੱਚ ਪੁਲੀਸ ਮੁਕਾਬਲੇ ਦੌਰਾਨ ਇਨਾਮੀ ਬਦਮਾਸ਼ ਦੀਪਕ ਗੁਪਤਾ ਢੇਰ

ਭਦੋਹੀ, 7 ਜੁਲਾਈ (ਸ.ਬ.) ਕਾਨਪੁਰ ਵਿੱਚ 3 ਜੁਲਾਈ ਨੂੰ ਹੋਈ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲੀਸ ਬਦਮਾਸ਼ਾਂ ਵਿਰੁੱਧ ਸਖਤ ਕਾਰਵਾਈ ਕਰ ਰਹੀ ਹੈ| ਇਸ ਦਰਮਿਆਨ ਦੇਰ ਰਾਤ ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲੇ ਦੇ ਸੁਰੀਆਵਾਂ ਖੇਤਰ ਵਿੱਚ ਹੋਏ ਪੁਲੀਸ ਮੁਕਾਬਲੇ ਵਿਚ 50 ਹਜ਼ਾਰ ਰੁਪਏ ਦਾ ਇਨਾਮੀ ਬਦਮਾਸ਼ ਦੀਪਕ ਗੁਪਤਾ ਮਾਰਿਆ ਗਿਆ, ਜਦਕਿ ਉਸ ਦਾ ਸਾਥੀ ਦੌੜਨ ਵਿਚ ਸਫਲ ਰਿਹਾ| ਪੁਲੀਸ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੱਤੀ| ਉਨ੍ਹਾਂ ਨੇ ਦੱਸਿਆ ਕਿ ਸੁਰੀਆਵਾਂ ਖੇਤਰ ਵਿਚ ਭਦੋਹੀ-ਸੁਰੀਆਵਾਂ ਮਾਰਗ ਦੇ ਚੌਥਾਰ ਚਕੀਆ ਚੌਗੁਣਾ ਤ੍ਰਿਮੁਹਾਨੀ ਨੇੜੇ ਚੈਕਿੰਗ ਦੌਰਾਨ ਸੋਮਵਾਰ ਦੇਰ ਰਾਤ ਕਰੀਬ ਪੌਣੇ ਦੋ ਵਜੇ ਸਥਾਨਕ ਪੁਲੀਸ ਅਤੇ ਕ੍ਰਾਈਮ ਬਰਾਂਚ ਦੀ ਟੀਮ ਨੇ ਬਾਈਕ ਸਵਾਰ ਬਦਮਾਸ਼ਾਂ ਨੂੰ ਘੇਰ ਲਿਆ| ਖੁਦ ਨੂੰ ਘਿਰਿਆ ਦੇਖ ਕੇ ਬਦਮਾਸ਼ਾਂ ਨੇ ਪੁਲੀਸ ਤੇ ਗੋਲੀਬਾਰੀ ਕਰ ਦਿੱਤੀ| 
ਪੁਲੀਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਬਾਰੀ ਕੀਤੀ, ਜਿਸ ਵਿੱਚ 50 ਹਜ਼ਾਰ ਦਾ ਇਨਾਮੀ ਬਦਮਾਸ਼ ਦੀਪਕ ਗੁਪਤਾ ਮਾਰਿਆ ਗਿਆ, ਜਦਕਿ ਉਸ ਦਾ ਸਾਥੀ ਫਰਾਰ ਹੋ ਗਿਆ| ਉਨ੍ਹਾਂ ਨੇ ਦੱਸਿਆ ਕਿ ਬਦਮਾਸ਼ਾਂ ਦੀ ਗੋਲੀਬਾਰੀ ਨਾਲ ਕ੍ਰਾਈਮ ਬਰਾਂਚ ਮੁਖੀ ਅਜੈ ਸਿੰਘ ਸੇਂਗਰ ਦੇ ਪੈਰ ਵਿੱਚ ਗੋਲੀ ਲੱਗੀ ਹੈ| ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ|
ਪੁਲੀਸ ਮੁਤਾਬਕ ਪੁਲੀਸ ਫਰਾਰ ਬਦਮਾਸ਼ ਦੇ ਸਾਥੀ ਦੀ ਭਾਲ ਕਰ ਰਹੀ ਹੈ| ਉਨ੍ਹਾਂ ਦੱਸਿਆ ਕਿ ਦੀਪਕ ਗੁਪਤਾ ਤੇ ਵੱਖ-ਵੱਖ ਜ਼ਿਲਿਆਂ ਵਿੱਚ ਕਤਲ, ਲੁੱਟ ਸਮੇਤ ਕਰੀਬ 18 ਮਾਮਲੇ ਦਰਜ ਹਨ| ਇਹ ਬਦਮਾਸ਼ 2014 ਵਿਚ ਵਾਰਾਣਸੀ ਜੇਲ ਤੋਂ ਫਰਾਰ ਹੋ ਗਿਆ ਸੀ| ਪੁਲੀਸ ਨੇ ਇਸ ਦੀ ਗ੍ਰਿਫਤਾਰੀ ਤੇ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਸੀ| ਮੌਕੇ ਤੋਂ ਇਕ ਰਿਵਾਲਵਰ ਅਤੇ ਦੇਸੀ ਬੰਦੂਕ, ਕਾਰਤੂਸ ਤੇ ਬਾਈਕ ਬਰਾਮਦ ਕੀਤੀ ਗਈ ਹੈ| ਸੂਚਨਾ ਤੇ ਪੁਲੀਸ ਇੰਸਪੈਕਟਰ ਰਾਮਬਦਨ ਸਿੰਘ ਪੁਲੀਸ ਖੇਤਰ ਅਧਿਕਾਰੀ ਭਦੋਹੀ ਸਮੇਤ ਕਈ ਥਾਣੇ ਦੀ ਪੁਲੀਸ ਫੋਰਸ ਮੌਕੇ ਤੇ ਪਹੁੰਚ ਗਈ|

Leave a Reply

Your email address will not be published. Required fields are marked *