ਉੱਤਰ ਪ੍ਰਦੇਸ਼ ਵਿੱਚ ਵਿਆਹੁਤਾ ਨੇ 14 ਮਹੀਨੇ ਦੇ ਬੇਟੇ ਸਮੇਤ ਫਾਹਾ ਲਗਾ ਕੀਤੀ ਖੁਦਕੁਸ਼ੀ

ਬਦਾਊਂ, 2 ਅਗਸਤ (ਸ.ਬ.) ਉੱਤਰ ਪ੍ਰਦੇਸ਼ ਵਿੱਚ ਬਕਾਬੂ ਦੇ ਕੋਤਵਾਲੀ ਦਾਤਾਗੰਜ ਖੇਤਰ ਵਿੱਚ ਇਕ ਵਿਆਹੁਤਾ ਨੇ ਆਪਣੇ 14 ਮਹੀਨੇ ਦੇ ਬੇਟੇ ਦਾ ਕਤਲ ਕਰਨ ਤੋਂ ਬਾਅਦ ਖੁਦ ਵੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ| ਮਾਮਲਾ ਪਰਿਵਾਰਕ ਕਲੇਸ਼ ਨਾਲ ਜੁੜਿਆ ਹੈ| ਪੁਲੀਸ ਨੇ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ| ਪੁਲੀਸ ਸੁਪਰਡੈਂਟ ਪ੍ਰਵੀਨ ਸਿੰਘ ਚੌਹਾਨ ਨੇ ਕਿਹਾ ਕਿ ਦਾਤਾਗੰਜ ਕਸਬੇ ਬਿਜਲੀ ਕੇਂਦਰ ਨੇੜੇ ਰਹਿਣ ਵਾਲੇ ਸਰਤਾਜ ਦਾ ਨਿਕਾਹ 2 ਸਾਲ ਪਹਿਲਾਂ ਫਾਤਿਮਾ ਨਾਲ ਹੋਇਆ ਸੀ| ਉਸ ਦਾ ਇਕ ਬੇਟਾ ਉਮੇਦ 14 ਮਹੀਨੇ ਦਾ ਹੈ| 
ਉਨ੍ਹਾਂ ਨੇ ਕਿਹਾ ਕਿ ਪਰਿਵਾਰ ਵਿੱਚ ਆਏ ਦਿਨ ਵਿਵਾਦ ਹੁੰਦਾ ਸੀ| ਫਾਤਿਮਾ ਦੇ ਪਿਤਾ ਅਬਰਾਰ ਅਤੇ ਭਰਾ ਨਫੀਸ ਨੇ ਪੁਲੀਸ ਨੂੰ ਦੱਸਿਆ ਕਿ ਦਾਜ ਦੀ ਮੰਗ ਨੂੰ ਲੈ ਕੇ ਸਰਤਾਜ ਅਤੇ ਉਸ ਦੇ ਪਰਿਵਾਰ ਵਾਲੇ ਹਮੇਸ਼ਾ ਉਨ੍ਹਾਂ ਦੀ ਧੀ ਨਾਲ ਕੁੱਟਮਾਰ ਕਰਦੇ ਸਨ| ਸਰਤਾਜ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਦਾਜ ਵਿੱਚ ਕਾਰ ਲੈ ਕੇ ਆਉਣ ਲਈ ਕਿਹਾ ਸੀ| ਸਹੁਰੇ ਵਾਲਿਆਂ ਦੇ ਉਤਪੀੜਨ ਤੋਂ ਤੰਗ ਹੋ ਕੇ ਫਾਤਿਮਾ ਨੇ ਐਤਵਾਰ ਦੇਰ ਰਾਤ ਇਹ ਕਦਮ ਚੁੱਕਿਆ| ਪਹਿਲੇ ਉਸ ਨੇ ਆਪਣੇ ਬੇਟੇ ਨੂੰ ਰੱਸੀ ਦੇ ਫਾਹੇ ਨਾਲ ਲਟਕਾ ਦਿੱਤਾ, ਫਿਰ ਕੁੰਡੇ ਤੇ ਫਾਹਾ ਲਗਾ ਖੁਦ ਵੀ ਖੁਦਕੁਸ਼ੀ ਕਰ ਲਈ| ਪਰਿਵਾਰ ਵਾਲਿਆਂ ਨੂੰ ਜਦੋਂ ਇਸ ਦੀ ਜਾਣਕਾਰੀ ਮਿਲੀ ਤਾਂ ਭੱਜ-ਦੌੜ ਮਚ ਗਈ| ਪੁਲੀਸ ਨੇ ਸਰਤਾਜ ਨੂੰ ਹਿਰਾਸਤ ਵਿੱਚ ਲੈ ਲਿਆ ਹੈ|

Leave a Reply

Your email address will not be published. Required fields are marked *