ਉੱਤਰ ਪ੍ਰਦੇਸ਼ ਵਿੱਚ 2 ਬੱਸਾਂ ਦੀ ਟੱਕਰ ਕਾਰਨ 6 ਵਿਅਕਤੀਆਂ ਦੀ ਮੌਤ

ਲਖਨਊ, 26 ਅਗਸਤ (ਸ.ਬ.) ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ 2 ਰੋਡਵੇਜ਼ ਬੱਸਾਂ ਦੀ ਆਹਮਣੇ-ਸਾਹਮਣੇ ਭਿਆਨਕ ਟੱਕਰ ਹੋ ਗਈ| ਇਸ ਹਾਦਸੇ ਵਿੱਚ 6 ਯਾਤਰੀਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕਈ ਲੋਕ ਜ਼ਖਮੀ ਹੋ ਗਏ| ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ| ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ| ਜਾਣਕਾਰੀ ਅਨੁਸਾਰ, ਕਾਕੋਰੀ ਹਰਦੋਈ ਰੋਡ ਕੋਲ ਇਹ ਭਿਆਨਕ ਹਾਦਸਾ ਹੋਇਆ ਹੈ| ਇਕ ਰੋਡਵੇਜ਼ ਬੱਸ ਲਖਨਊ ਤੋਂ ਹਰਦੋਈ ਅਤੇ ਦੂਜੀ ਹਰਦੋਈ ਤੋਂ ਲਖਨਊ ਜਾ ਰਹੀ ਸੀ|  ਸਵੇਰੇ ਕਰੀਬ 6.30 ਵਜੇ ਇਹ ਹਾਦਸਾ ਹੋਇਆ| ਹਾਦਸੇ ਤੋਂ ਬਾਅਦ ਚੀਕ-ਪੁਕਾਰ ਮਚ ਗਈ|
ਹਾਦਸੇ ਵਿੱਚ 6 ਵਿਅਕਤੀਆਂ ਨੇ ਦਮ ਤੋੜ ਦਿੱਤਾ ਹੈ, ਉੱਥੇ ਹੀ ਮ੍ਰਿਤਕਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ| ਮੌਕੇ ਤੇ ਪਹੁੰਚੀ ਪੁਲੀਸ ਨੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ| ਉੱਥੇ ਹੀ ਗੰਭੀਰ ਰੂਪ ਨਾਲ ਜ਼ਖਮੀ ਯਾਤਰੀਆਂ ਨੂੰ ਲਖਨਊ ਟਰਾਮਾ ਸੈਂਟਰ ਭੇਜਿਆ ਗਿਆ ਹੈ| ਏ.ਸੀ.ਪੀ. ਐਸ.ਐਮ. ਕਾਸਿਮ ਆਬਿਦੀ ਨੇ ਇਸ ਦੀ ਪੁਸ਼ਟੀ ਕੀਤੀ ਹੈ| ਮ੍ਰਿਤਕਾਂ ਵਿੱਚ ਨਿਤੇਸ਼ ਭਾਰਤੀ, ਲਕੀ ਸਕਸੈਨਾ, ਰਾਜੇਂਦਰ ਸਕਸੈਨਾ, ਸਰਵਾਘਾਰ, ਹਰੀਰਾਮ ਅਤੇ ਇਕ ਜਨਾਨੀ ਸ਼ਾਮਲ ਹੈ|

Leave a Reply

Your email address will not be published. Required fields are marked *