ਉੱਤਰ ਪ੍ਰਦੇਸ਼ ਵਿੱਚ 3 ਦਲਿਤ ਭੈਣਾਂ ਤੇ ਤੇਜ਼ਾਬੀ ਹਮਲਾ, ਇਕ ਦਾ ਚਿਹਰਾ ਝੁਲਸਿਆ


ਲਖਨਊ, 13 ਅਕਤੂਬਰ (ਸ.ਬ.) ਉੱਤਰ ਪ੍ਰਦੇਸ਼ ਵਿੱਚ ਅਪਰਾਧ ਦਾ ਗਰਾਫ਼ ਵੱਧਦਾ ਹੀ ਜਾ ਰਿਹਾ ਹੈ| ਆਏ ਦਿਨ ਕੁੜੀਆਂ ਦਰਿੰਦਗੀ ਦੀਆਂ ਸ਼ਿਕਾਰ ਹੋ ਰਹੀਆਂ ਹਨ| ਹੁਣ ਉੱਤਰ ਪ੍ਰਦੇਸ਼ ਦੇ ਗੋਂਡਾ ਵਿੱਚ ਦਰਦਨਾਕ ਖ਼ਬਰ ਸਾਹਮਣੇ ਆਈ ਹੈ| ਇੱਥੇ ਤਿੰਨ ਦਲਿਤ ਭੈਣਾਂ ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ| ਘਟਨਾ ਬੀਤੀ ਰਾਤ ਦੀ ਹੈ| ਤਿੰਨੋਂ ਭੈਣਾਂ ਨਾਬਾਲਗ ਹਨ ਅਤੇ ਉਨ੍ਹਾਂ ਦਾ ਇਲਾਜ ਜ਼ਿਲ੍ਹਾ ਹਸਪਤਾਲ ਵਿਚ ਚੱਲ ਰਿਹਾ ਹੈ| ਤਿੰਨਾਂ ਭੈਣਾਂ ਦੀ ਉਮਰ 8, 12 ਅਤੇ 17 ਸਾਲ ਹੈ|
ਪ੍ਰਾਪਤ ਜਾਣਕਾਰੀ ਮੁਤਾਬਕ ਤਿੰਨੋਂ ਜਦੋਂ ਘਰ ਵਿਚ ਸੁੱਤੀਆਂ ਹੋਈਆਂ ਸਨ ਤਾਂ ਉਨ੍ਹਾਂ ਉੱਪਰ ਅਣਪਛਾਤੇ ਲੋਕਾਂ ਵਲੋਂ ਤੇਜ਼ਾਬ ਸੁੱਟਿਆ ਗਿਆ ਹੈ| ਦੋ ਭੈਣਾਂ ਮਾਮੂਲੀ ਰੂਪ ਨਾਲ ਜ਼ਖਮੀ ਹੋਈਆਂ ਹਨ, ਜਦਕਿ ਇਕ ਭੈਣ ਦੇ ਚਿਹਰੇ ਤੇ ਤੇਜ਼ਾਬ ਪਿਆ ਹੈ| ਹਾਲਾਂਕਿ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਕੁੜੀਆਂ ਤੇ ਤੇਜ਼ਾਬੀ ਹਮਲਾ ਕਿਉਂ ਕੀਤਾ ਗਿਆ ਅਤੇ ਇਹ ਹਮਲਾ ਕਰਨ ਵਾਲੇ ਕੌਣ ਸਨ| ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ|

Leave a Reply

Your email address will not be published. Required fields are marked *