ਉੱਤਰ ਪੱਛਮੀ ਪਾਕਿਸਤਾਨ ਵਿਚ ਹੋਏ ਆਈ. ਡੀ. ਧਮਾਕੇ ਵਿਚ 2 ਸੈਨਿਕਾਂ ਦੀ ਮੌਤ

ਪੇਸ਼ਾਵਰ, 10 ਜੁਲਾਈ (ਸ.ਬ.)  ਅਫਗਾਨ ਸੀਮਾ ਕੋਲ ਉਤਰੀ ਪੱਛਮੀ ਪਾਕਿਸਤਾਨ ਦੇ ਅਸ਼ਾਂਤ ਇਲਾਕੇ ਵਿਚ ਅੱਜ ਸਵੇਰੇ ਇਕ ਸੁਰੱਖਿਆ ਚੌਕੀ     ਨੇੜੇ ਹੋਏ ਆਈ. ਡੀ. ਧਮਾਕੇ ਵਿਚ ਦੋ ਪੁਲੀਸ ਕਰਮੀਆਂ ਦੀ ਮੌਤ ਹੋ ਗਈ| ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਪਾਕਿਸਤਾਨ-ਅਫਗਾਨਿਸਤਾਨ ਸੀਮਾ ਦੇ ਨੇੜੇ ਖੁਰਮ ਏਜੰਸੀ ਵਿਚ ਹੋਈ| ਉਨ੍ਹਾਂ ਨੇ ਦੱਸਿਆ ਕਿ ਆਈ. ਡੀ. ਧਮਾਕਾ ਉਸ ਸਮੇਂ ਹੋਇਆ ਜਦੋਂ ਫ਼ੌਜੀ ਤਲਾਬ ਤੋਂ ਪਾਣੀ ਲਿਆ ਰਹੇ ਸਨ|
ਜਦੋਂ ਬਚਾਅ ਦਲ ਮੌਕੇ ਉਤੇ ਪਹੁੰਚਿਆ ਤਾਂ ਹੋਰ ਦੋ ਆਈ. ਡੀ. ਧਮਾਕੇ ਉੱਥੇ ਹੋਏ, ਜਿਸ ਵਿਚ ਦੋ ਫ਼ੌਜੀ ਮਾਰੇ ਗਏ ਅਤੇ ਚਾਰ ਹੋਰ ਜ਼ਖਮੀ ਹੋ ਗਏ|
ਹਾਲੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ| ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਸੁਰੱਖਿਆ ਬਲਾਂ ਨੇ ਦੋਸ਼ੀਆਂ ਨੂੰ ਫੜਨ ਲਈ ਇਕ ਖੋਜ ਮੁਹਿੰਮ ਵੀ ਸ਼ੁਰੂ ਕੀਤੀ ਹੈ|

Leave a Reply

Your email address will not be published. Required fields are marked *