ਉੱਤਰ ਭਾਰਤ ਸਮੇਤ ਦਿੱਲੀ ਵਿਚ ਸੰਘਣੀ ਧੁੰਦ ਦੀ ਚਾਦਰ ਵਿਛੀ
ਦਿੱਲੀ, 18 ਜਨਵਰੀ (ਸ. ਬ.)ਅੱਜ ਪੂਰੇ ਉੱਤਰ ਭਾਰਤ ਸਮੇਤ ਦਿੱਲੀ ਵਿਚ ਸੰਘਣੀ ਧੁੰਦ ਰਹੀ। ਉੱਤਰ ਭਾਰਤ ਦੇ ਕਈ ਸ਼ਹਿਰਾਂ ਵਿਚ ਅੱਜ ਸਵੇਰੇ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਕਾਰਨ ਲੋਕ ਠਰ ਰਹੇ ਹਨ। ਐਤਵਾਰ ਨੂੰ ਸਾਫ਼ ਮੌਸਮ ਹੋਣ ਤੋਂ ਬਾਅਦ ਵੀ ਧੁੱਪ ਨਾ ਨਿਕਲਣ ਕਾਰਨ ਲੋਕ ਪ੍ਰੇਸ਼ਾਨ ਰਹੇ, ਉਸ ਤੋਂ ਬਾਅਦ ਅੱਜ ਲੋਕ ਧੁੰਦ ਅਤੇ ਸ਼ੀਤ ਲਹਿਰ ਦੀ ਦੋਹਰੀ ਮਾਰ ਝੱਲ ਰਹੇ ਹਨ।
ਅੱਜ ਸਵੇਰੇ 5.30 ਵਜੇ ਦਿੱਲੀ ਵਿੱਚ ਪਾਲਮ ਅਤੇ ਸਫ਼ਦਰਜੰਗ ਦਾ ਘੱਟੋ-ਘੱਟ ਤਾਪਮਾਨ 10 ਅਤੇ 11.2 ਡਿਗਰੀ ਦਰਜ ਕੀਤਾ ਗਿਆ। ਇਹ ਆਮ ਤੋਂ ਵੱਧ ਹੈ ਪਰ ਇਸ ਦੇ ਬਾਵਜੂਦ ਸਰਦੀ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।
ਉੱਥੇ ਹੀ ਅੱਜ ਸਵੇਰੇ ਚੰਡੀਗੜ੍ਹ, ਬਰੇਲੀ ਅਤੇ ਗੋਰਖਪੁਰ ਵਿੱਚ ਦ੍ਰਿਸ਼ਤਾ 25 ਮੀਟਰ, ਅੰਬਾਲਾ, ਗੰਗਵਾਰ, ਗਵਾਲੀਅਰ, ਬਹਿਰਾਈਚ, ਪਟਨਾ, ਗਯਾ, ਭਾਗਲਪੁਰ, ਪੂਰਨੀਆ, ਗੁਹਾਟੀ, ਤੇਜਪੁਰ, ਅਗਰਤਲਾ ਅਤੇ ਸਿਲਚਰ ਵਿੱਚ 50 ਮੀਟਰ, ਪਟਿਆਲਾ, ਹਿਸਾਰ, ਆਗਰਾ ਅਤੇ ਲਖਨਊ ਵਿੱਚ 200 ਮੀਟਰ, ਦਿੱਲੀ ਦੇ ਸਫ਼ਦਰਜੰਗ ਅਤੇ ਪਾਲਮ ਵਿੱਚ 500 ਮੀਟਰ ਦਰਜ ਕੀਤੀ ਗਈ।