ਊਨਾ: ਖੱਡ ਵਿੱਚ ਡਿਗਣ ਨਾਲ 1 ਦੀ ਮੌਤ, 30 ਜ਼ਖਮੀ

ਊਨਾ, 9 ਨਵੰਬਰ (ਸ.ਬ.) ਥਾਣਾ ਹਰੌਲੀ ਦੇ ਪੋਲੀਆਂ ਵਿੱਚ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ ਵਿੱਚ ਡਿੱਗ ਗਈ, ਜਿਸ ਕਾਰਨ 1 ਸ਼ਰਧਾਲੂ ਦੀ ਮੌਤ ਹੋ ਗਈ ਅਤੇ ਲਗਭਗ 41 ਵਿਅਕਤੀ ਜ਼ਖਮੀ ਹੋ ਗਏ|
ਪ੍ਰਾਪਤ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਸਾਰੇ ਸ਼ਰਧਾਲੂ ਗੋਂਦਪੁਰ ਬਨ੍ਹੇੜਾ ਵਿੱਚ ਜਠੇਰੇ ਪੂਜ ਕੇ ਘਰ ਵਾਪਸ ਪਰਤ ਰਹੇ ਸਨ ਕਿ ਅਚਾਨਕ ਪੋਲੀਆ ਵਿੱਚ ਬੱਸ ਪਲਟ ਗਈ| ਦੱਸਿਆ ਜਾ ਰਿਹਾ ਹੈ ਇਸ ਬੱਸ ਵਿੱਚ ਲਗਭਗ 50 ਵਿਅਕਤੀ ਸਵਾਰ ਸਨ| ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਹਰੌਲੀ, ਖੇਤਰੀ ਹਸਪਤਾਲ ਊਨਾ ਅਤੇ ਪੰਜਾਬ ਦੇ ਮਾਹਿਲਪੁਰ ਹਸਪਤਾਲ ਵਿੱਚ ਦਾਖਿਲ ਕਰਾਇਆ ਗਿਆ ਹੈ| ਜਿਥੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ| ਸੂਚਨਾ ਮਿਲਣ ਤੋਂ ਤੁਰੰਤ ਬਾਅਦ ਹਰੌਲੀ ਪੁਲੀਸ ਹਾਦਸੇ ਵਾਲੀ ਥਾਂ ਤੇ ਪਹੁੰਚੀ ਅਤੇ ਬਚਾਅ ਅਤੇ ਰਾਹਤ ਕੰਮ ਵਿੱਚ ਲੱਗ ਗਈ|

Leave a Reply

Your email address will not be published. Required fields are marked *