ਊਰਜਾ ਬਚਾਓ ਦਿਵਸ ਮਨਾਇਆ

ਐਸ ਏ ਐਸ ਨਗਰ, 15 ਦਸੰਬਰ (ਸ.ਬ.) ਡੀ ਪੀ ਐਸ ਵਰਲਡ ਸਕੂਲ, ਜ਼ੀਰਕਪੁਰ ਵੱਲੋਂ ਊਰਜਾ ਬਚਾਓ ਦਿਵਸ ਮੌਕੇ ਇਕ ਸੈਮੀਨਾਰ ਅਤੇ ਪੇਂਟਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ| ਇਸ ਦੌਰਾਨ ਵਿਦਿਆਰਥੀਆਂ ਨੇ ਕੁਦਰਤੀ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਅਤੇ ਊਰਜਾ ਦੀ ਸੰਭਾਲ ਸਬੰਧੀ ਵਿਦਿਆਰਥੀਆਂ ਨੇ ਆਪਣੇ ਵਿਚਾਰ ਰੱਖੇ | ਇਸ ਦੇ ਨਾਲ ਹੀ ਵਿਦਿਆਰਥੀਆਂ ਦਰਮਿਆਨ ਊਰਜਾ ਬਚਾਓ ਵਿਸ਼ੇ ਤੇ ਪੇਂਟਿੰਗ ਮੁਕਾਬਲੇ  ਵੀ ਕਰਵਾਏ ਗਏ|
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਜੋਤੀ ਨਾਗਰਾਨੀ  ਨੇ ਕਿਹਾ ਕਿ  ਕੁਦਰਤੀ  ਸੋਮਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਕੁਦਰਤੀ ਊਰਜਾ ਦੇ ਨਵੇਂ ਅਤੇ ਦੁਬਾਰਾ ਵਰਤੋਂ ਵਿਚ ਆ ਸਕਣ ਵਾਲੇ ਸੋਮਿਆਂ ਦੇ ਵਿਸਥਾਰ ਲਈ ਲਾਮਬੰਦ ਹੋਣਾ ਚਾਹੀਦਾ ਹੈ, ਕਿਉਂ ਜੋ ਪੁਰਾਣੇ ਵਰਤੇ ਜਾ ਰਹੇ ਕੁਦਰਤੀ ਸੋਮੇ ਜਿਵੇਂ ਪੈਟਰੋਲੀਅਮ ਪਦਾਰਥ,ਕੋਇਲਾ  ਆਦਿ  ਦਿਨ ਦਿਨ ਘੱਟ ਹੋ ਰਹੇ ਹਨ| ਉਨ੍ਹਾਂ ਯਾਦ ਕਰਵਾਇਆਂ ਕਿ ਭਾਰਤ  ਕੁਦਰਤੀ ਸੋਮਿਆਂ ਰਾਹੀ ਊਰਜਾ ਬਣਾਉਣ ਵਿਚ ਵਿਸ਼ਵ ਲੀਡਰ ਬਣ ਸਕਦਾ ਹੈ ਕਿਉਂਕਿ ਕੁਦਰਤ ਨੇ ਭਾਰਤ ਨੂੰ ਹਰ ਥਾਂ ਤੇ ਕੁਦਰਤੀ ਸੋਮਿਆਂ ਦਾ ਤੋਹਫ਼ਾ ਦੇ ਨਿਵਾਜਿਆਂ ਹੋਇਆਂ ਹੈ|

Leave a Reply

Your email address will not be published. Required fields are marked *