ਊਸ਼ਾ ਕੰਪਨੀ ਵੱਲੋਂ ਸਿਖਿਆਰਥੀਆਂ ਨੂੰ ਸਿਖਲਾਈ ਦਿੱਤੀ ਗਈ

ਐਸ. ਏ. ਐਸ ਨਗਰ, 8 ਅਗਸਤ (ਸ.ਬ.) ਭਾਈ ਘਨਈਆ ਕੇਅਰ ਸਰਵਿਸ ਅਤੇ ਵੈਲਫੇਅਰ ਸੁਸਾਇਟੀ ਵੱਲੋਂ ਸਰਕਾਰੀ ਹੈਲਥ ਡਿਸਪੈਂਸਰੀ ਪਿੰਡ ਮਟੌਰ ਜਿਲ੍ਹਾ ਮੁਹਾਲੀ ਵਿਖੇ ਚਲਾਏ ਜਾ ਰਹੇ ਸਿਲਾਈ ਸੈਂਟਰ ਵਿੱਚ ਊਸ਼ਾ ਕੰਪਨੀ ਵੱਲੋਂ ਸਿਖਿਆਰਥੀਆਂ ਨੂੰ ਇੱਕ ਦਿਨ ਦੀ ਟ੍ਰੈਨਿੰਗ ਕਮ ਵਰਕਸ਼ਾਪ ਸੁਸਾਇਟੀ ਦੇ ਸਹਿਯੋਗ ਨਾਲ ਲਗਾਈ ਗਈ, ਜਿਸ ਵਿੱਚ ਊਸ਼ਾ ਕੰਪਨੀ ਦੇ ਟ੍ਰੈਨਰ ਸ੍ਰੀ ਪਰਮਿੰਦਰ ਸਿੰਘ ਤੇ ਸ੍ਰੀ ਵਰੁਣ ਸ਼ਰਮਾ ਵੱਲੋਂ ਸਿਖਿਆਥੀਆਂ ਨੂੰ ਊਸ਼ਾ ਕੰਪਨੀ ਵੱਲੋਂ ਬਣਾਈ ਗਈ ਨਵੀਂ ਤਕਨੀਕ ਦੀ ਮਸ਼ੀਨ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਵੱਖ-ਵੱਖ ਕਿਸਮਾਂ ਦੀ ਕਢਾਈ, ਪਿਕੋ, ਕਾਜ, ਤਰਪਾਈ, ਕੱਚਾ ਕਰਨਾ ਆਦਿ ਬਾਰੇ ਟ੍ਰੈਨਿੰਗ ਦਿੱਤੀ ਗਈ|
ਇਹ ਟ੍ਰੈਨਿੰਗ ਸਿਖਿਆਰਥੀਆਂ ਵੱਲੋਂ ਵੀ ਨਵੀਂ ਤਕਨੀਕ ਮਸ਼ੀਨ ਦੇ ਉਪਰ ਵੀ ਕਰਵਾਈ ਗਈ| ਇਸ ਨਾਲ ਸਿਖਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਹੋਇਆ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਟ੍ਰੇਨਿੰਗ ਵਰਕਸ਼ਾਪ ਕੈਂਪ ਕੰਪਨੀ ਵੱਲੋਂ ਹੋਰ ਵੀ ਲਗਾਏ ਜਾਣਗੇ| ਇਸ ਮੌਕੇ ਤੇ ਸ੍ਰੀ ਕੇ. ਕੇ ਸੈਣੀ ਚੇਅਰਮੈਨ ਤੇ ਸ੍ਰੀਮਤੀ ਜਸਵਿੰਦਰ ਕੌਰ ਅਤੇ ਕਈ ਸਿਖਿਆਰਥੀ ਨਵਜੋਤ, ਨੇਹਾ, ਸਵਨਾਜ਼, ਨੀਸ਼ਾ, ਮਹਿਰੂਮ ਤੇ ਹੋਰ ਸਿਖਿਆਰਥੀ ਸ਼ਾਮਿਲ ਸਨ|

Leave a Reply

Your email address will not be published. Required fields are marked *