ਏਅਰਪੋਰਟਾਂ ਤੇ ਫਸੇ ਲੋਕਾਂ ਲਈ ਕੈਨੇਡਾ ਵਾਸੀਆਂ ਨੇ ਖੋਲ੍ਹੇ ਦਿਲਾਂ ਅਤੇ ਘਰਾਂ ਦੇ ਦਰਵਾਜ਼ੇ

ਟੋਰਾਂਟੋ, 30 ਜਨਵਰੀ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 7 ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ਐਂਟਰੀ ਤੇ ਬੈਨ ਲਗਾਏ ਜਾਣ ਤੋਂ ਬਾਅਦ ਦੁਨੀਆ ਭਰ ਦੇ ਏਅਰਪੋਰਟਾਂ ਤੇ ਇਨ੍ਹਾਂ ਦੇਸ਼ਾਂ ਨਾਲ ਸੰਬੰਧਤ ਲੋਕ ਫਸੇ ਹੋਏ ਹਨ, ਜੋ ਅਮਰੀਕਾ ਜਾਣ ਦੀ ਤਿਆਰੀ ਕਰ ਰਹੇ ਸਨ| ਕੈਨੇਡਾ ਦੇ ਏਅਰਪੋਰਟਾਂ ਤੇ ਵੀ ਇਹੀ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ| ਇਸ ਸਮੇਂ ਜਿੱਥੇ ਵੱਡੀ ਗਿਣਤੀ ਵਿਚ ਲੋਕ ਏਅਰਪੋਰਟਾਂ ਤੇ ਫਸੇ ਹੋਏ ਹੋਣ ਕਰਕੇ ਪ੍ਰੇਸ਼ਾਨ ਹਨ, ਉੱਥੇ ਕੈਨੇਡਾ ਵਾਸੀਆਂ ਨੇ ਮਨੁੱਖਤਾ ਪ੍ਰਤੀ ਆਪਣਾ ਫਰਜ਼ ਨਿਭਾਉਣਾ ਕਰ ਦਿੱਤਾ ਹੈ|  ਕੈਨੇਡਾ ਵਾਸੀਆਂ ਨੇ ਏਅਰਪੋਰਟਾਂ ਤੇ ਫਸੇ ਹੋਏ ਇਨ੍ਹਾਂ ਲੋਕਾਂ ਲਈ ਆਪਣੇ ਦਿਲਾਂ ਅਤੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਅਤੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਮਦਦ ਦੀ ਲੋੜ ਹੈ, ਉਹ ਉਨ੍ਹਾਂ ਦੇ ਘਰ ਆ ਸਕਦੇ ਹਨ| ਉਨ੍ਹਾਂ ਨੂੰ ਇੱਥੇ ਰਹਿਣ ਲਈ ਥਾਂ ਅਤੇ ਖਾਣ ਲਈ ਭੋਜਨ ਮਿਲੇਗਾ|

ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਸੱਤ ਮੁਸਲਿਮ ਦੇਸ਼ਾਂ ਤੇ ਬੈਨ ਲਗਾਏ ਜਾਣ ਦੀ ਖ਼ਬਰ ਜਿਵੇਂ ਹੀ ਵਾਇਰਲ ਹੋਈ, ਉਸ ਦੇ ਨਾਲ ਹੀ  ਕੈਨੇਡਾ ਵਾਸੀਆਂ ਵੱਲੋਂ ਮਦਦ ਲਈ ਦਿੱਤੇ ਜਾਣ ਵਾਲੇ ਆਫਰ ਵੀ ਵਾਇਰਲ ਹੋਣ ਲੱਗ ਪਏ| ਟੋਰਾਂਟੋ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਨੇ ਮਿਲ ਕੇ ਫੇਸਬੁੱਕ ਤੇ ਇਕ ਗਰੁੱਪ ਬਣਾਇਆ ਹੈ| ਇਸ ਵਿਚ ਉਨ੍ਹਾਂ ਨੇ ਆਫਰ ਦਿੱਤਾ ਹੈ ਕਿ ਟੋਰਾਂਟੋ ਏਅਰਪੋਰਟ ਤੇ ਫਸੇ ਹੋਏ ਲੋਕ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ, ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਇੰਤਜ਼ਾਮ ਕਰ ਦਿੱਤਾ ਜਾਵੇਗਾ| ਇਸ ਗਰੁੱਪ ਨੂੰ ਬਣਾਏ ਜਾਣ ਦੇ 24 ਘੰਟਿਆਂ ਦੇ ਅੰਦਰ ਹੀ ਇਸ ਦੇ 300 ਮੈਂਬਰ ਬਣ ਗਏ|
ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਮੁਸੀਬਤ ਦੀ ਘੜੀ ਵਿਚ ਇਹ ਲੋਕ ਇਕੱਲੇ ਨਹੀਂ ਹਨ, ਉਹ ਉਨ੍ਹਾਂ ਸਾਰਿਆਂ ਦੇ ਨਾਲ ਹੈ| ਇਸ ਤੋਂ ਪਹਿਲਾਂ ਕੈਨੇਡਾ ਦੀ ਸਰਕਾਰ ਨੇ ਵੀ ਏਅਰਪੋਰਟਾਂ ਤੇ ਫਸੇ ਲੋਕਾਂ ਨੂੰ ਰਹਿਣ ਦੀ ਥਾਂ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ|

Leave a Reply

Your email address will not be published. Required fields are marked *