ਏਅਰਪੋਰਟ ਸੜਕ ਦੀ ਟੁੱਟੀ ਰੇਲਿੰਗ ਦੇ ਰਹੀ ਹੈ ਹਾਦਸਿਆ ਨੂੰ ਸੱਦਾ

ਐਸ ਏ ਐਸ ਨਗਰ, 3 ਅਪ੍ਰੈਲ (ਮੀਨਾਕਸ਼ੀ) ਸਥਾਨਕ  ਏਅਰਪੋਰਟ ਰੋਡ ਉੱਪਰ ਕਈ ਥਾਵਾਂ ਤੇ  ਰੇਲਿੰਗ ਟੁੱਟੀ ਹੋਈ ਹੈ, ਜਿਸ ਕਾਰਨ ਕਦੇ ਵੀ  ਕੋਈ ਹਾਦਸਾ ਵਾਪਰ ਸਕਦਾ ਹੈ| ਅਸਲ ਵਿੱਚ ਪ੍ਰਸ਼ਾਸ਼ਨ ਵਲੋਂ ਪੂਰਾ ਰਖ ਰਖਾਓ ਨਾ ਰੱਖੇ  ਜਾਣ ਕਰਕੇ ਇਹ ਰੇਲਿੰਗ ਕਈ ਥਾਂਵਾਂ ਤੋਂ ਟੁਟ ਗਈ ਹੈ, ਸਿਰਫ ਇਹੀ ਨਹੀਂ ਇਹ ਰੇਲਿੰਗ ਟੁਟਕੇ ਸੜਕ ਉਪਰ ਵੀ ਆ ਗਈ ਹੈ, ਜਿਸਦੇ ਕਰਕੇ ਇਸ ਸੜਕ ਉਪਰ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ| ਸਿਰਫ ਦਿਨ ਦੇ ਸਮੇਂ ਹੀ ਨਹੀਂ ਸਗੋਂ ਰਾਤ ਦੇ ਸਮੇਂ ਵੀ ਇਹ ਟੁਟੀਆਂ ਹੋਈਆਂ ਰੇਲਿੰਗਾਂ ਸੜਕ ਉਪਰ ਤੇਜ ਰਫਤਾਰ ਜਾਣ ਵਾਲੀਆਂ ਗੱਡੀਆਂ ਦੇ ਟਾਇਰ ਨਾਲ ਜਾਂ ਹੋਰ ਹਿਸਿਆ ਨਾਲ ਵੱਜ ਸਕਦੀਆਂ ਹਨ, ਜਿਸ ਕਰਕੇ ਕਾਫੀ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ| ਇਹ ਟੁਟੀਆਂ ਹੋਈਆਂ             ਰੇਲਿੰਗਾਂ ਸਿਰਫ ਏਅਰਪੋਰਟ ਰੋਡ ਹੀ ਨਹੀਂ ਬਲਕਿ ਸ਼ਹਿਰ ਵਿੱਚ ਹੋਰਨਾਂ ਥਾਵਾਂ ਉਪਰ ਵੱਖ ਵੱਖ ਸੜਕਾਂ ਉਪਰ ਵੇਖੀਆਂ ਜਾ ਸਕਦੀਆਂ ਹਨ|  ਇਹਨਾਂ ਰੇਲਿੰਗਾਂ ਨੂੰ ਵੇਖਕੇ ਇਹ ਗਲ ਸਾਫ ਹੋ ਜਾਂਦੀ ਹੈ ਕਿ ਸਬੰਧਿਤ ਅਧਿਕਾਰੀਆਂ ਨੂੰ ਲੋਕਾਂ ਦੀ ਜਾਨ ਦੀ ਕੋਈ ਪਰਵਾਹ ਨਹੀਂ ਹੈ ਨਾ ਹੀ ਸੜਕ ਦੀ ਦੇਖ ਰੇਖ ਦੀ ਕੋਈ ਚਿੰਤਾ ਹੈ| ਹਾਲਾਂਕਿ ਪੰਜਾਬ ਵਿਚ ਸਰਕਾਰ ਤਾਂ ਬਦਲ ਗਈ ਹੈ ਪਰ ਵੇਖਣ ਵਾਲੀ ਗਲ ਹੁਣ ਇਹ ਹੋਵੇਗੀ ਕਿ ਇਸ ਸੜਕ ਕਰਕੇ ਲੋਕਾਂ ਵਾਸਤੇ ਪੈਦਾ ਹੋਏ ਖਤਰੇ ਨੂੰ ਆਉਣ ਵਾਲੇ ਕਿੰਨੇ ਦਿਨਾਂ ਵਿਚ ਖਤਮ ਕੀਤਾ ਜਾਂਦਾ ਹੈ|

Leave a Reply

Your email address will not be published. Required fields are marked *