ਏਅਰਸੈਲ-ਮੈਕਸਿਸ ਡੀਲ: ਕਾਰਤੀ ਅਤੇ ਪੀ.ਚਿਦਾਂਬਰਮ ਨੂੰ 7 ਅਗਸਤ ਤੱਕ ਰਾਹਤ, ਗ੍ਰਿਫਤਾਰੀ ਤੇ ਰੋਕ

ਨਵੀਂ ਦਿੱਲੀ, 10 ਜੁਲਾਈ (ਸ.ਬ.) ਏਅਰਸੈਲ-ਮੈਕਸਿਸ ਡੀਲ ਮਾਮਲੇ ਵਿੱਚ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ.ਚਿਦਾਂਬਰਮ ਅਤੇ ਉਨ੍ਹਾਂ ਦੇ ਬੇਟੇ ਨੂੰ 7 ਅਗਸਤ ਤੱਕ ਰਾਹਤ ਮਿਲ ਗਈ ਹੈ| ਪਟਿਆਲਾ ਹਾਊਸ ਕੋਰਟ ਨੇ 7 ਅਗਸਤ ਤੱਕ ਕਾਰਤੀ ਪੀ.ਚਿਦਾਂਬਰਮ ਨੂੰ ਗ੍ਰਿਫਤਾਰ ਨਾ ਕਰਨ ਦਾ ਆਦੇਸ਼ ਦਿੱਤਾ ਹੈ| ਉਨ੍ਹਾਂ ਦੀ ਗ੍ਰਿਫਤਾਰੀ ਤੇ ਵੀ ਰੋਕ ਲਗਾ ਦਿੱਤੀ ਗਈ ਹੈ| ਈ.ਡੀ ਦੇ ਵਕੀਲ ਵੱਲੋਂ 31 ਜੁਲਾਈ ਨੂੰ ਕਾਰਤੀ ਦੀ ਜ਼ਮਾਨਤ ਤੇ ਸੁਣਵਾਈ ਕਰਦੇ ਸਮੇਂ ਚਾਰਜਸ਼ੀਟ ਤੇ ਧਿਆਨ ਦੇਣ ਦੀ ਮੰਗ ਕੀਤੀ ਗਈ ਹੈ|
ਪਟਿਆਲਾ ਹਾਊਸ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੇ ਸਮੇਂ ਕਪਿਲ ਸਿੱਬਲ ਅਤੇ ਅਭਿਸ਼ੇਕ ਮਨੁ ਸਿੰਘਵੀ ਵੀ ਮੌਜੂਦ ਰਹੇ| ਏਅਰਸੈਲ-ਮੈਕਸਿਸ ਕਥਿਤ ਮਨੀ ਲਾਂਡ੍ਰਿੰਗ ਮਾਮਲੇ ਵਿੱਚ ਈ.ਡੀ ਕਈ ਵਾਰ ਪੀ.ਚਿਦਾਂਬਰਮ ਤੋਂ ਪੁੱਛਗਿਛ ਕਰ ਚੁੱਕਿਆ ਹੈ| ਚਿਦਾਂਬਰਮ ਨੇ ਇਸ ਤੋਂ ਪਹਿਲੇ ਜੱਜ ਓ.ਪੀ ਸੈਨੀ ਦੀ ਅਦਾਲਤ ਵਿੱਚ ਇਸ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਰਾਹਤ ਦੀ ਅਪੀਲ ਕੀਤੀ ਸੀ|

Leave a Reply

Your email address will not be published. Required fields are marked *