ਏਅਰਸੈਲ-ਮੈਕਸਿਸ ਮਾਮਲਾ: ਈ.ਡੀ. ਨੇ ਜ਼ਬਤ ਕੀਤੀ ਕਾਰਤੀ ਚਿਦਾਂਬਰਮ ਦੀ 54 ਕਰੋੜ ਦੀ ਸੰਪਤੀ

ਨਵੀਂ ਦਿੱਲੀ, 11 ਅਕਤੂਬਰ (ਸ.ਬ.) ਏਅਰਸੈਲ-ਮੈਕਸਿਸ ਮਾਮਲੇ ਵਿੱਚ ਸਾਬਕਾ ਕੇਂਦਰੀ ਮੰਤਰੀ ਪੀ.ਚਿਦਾਂਬਰਮ ਦੇ ਬੇਟੇ ਕਾਰਤੀ ਚਿਦਾਂਬਰਮ ਨੂੰ ਵੱਡਾ ਝਟਕਾ ਲਗਿਆ ਹੈ| ਈ.ਡੀ. ਨੇ ਕਾਰਤੀ ਦੀ 54 ਕਰੋੜ ਦੀ ਸੰਪਤੀ ਜ਼ਬਤ ਕਰ ਲਈ ਹੈ| ਸੂਤਰਾਂ ਮੁਤਾਬਕ ਚਿਦਾਂਬਰਮ ਦੀ ਦਿੱਲੀ, ਲੰਡਨ, ਬ੍ਰਿਟੇਨ, ਸਪੇਨ ਅਤੇ ਪੈਰਿਸ ਦੀ ਪ੍ਰਾਪਰਟੀ ਜ਼ਬਤ ਕਰ ਲਈ ਗਈ ਹੈ|
ਦਿੱਲੀ ਦੀ ਇਕ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ ਅਤੇ ਈ.ਡੀ. ਵੱਲੋਂ ਦਾਖ਼ਲ ਪੀ.ਚਿਦਾਂਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤੀ ਚਿਦਾਂਬਰਮ ਦੀ ਗ੍ਰਿਫਤਾਰੀ ਰੋਕ ਦਿੱਤੀ ਅਤੇ ਅੰਤਰਿਮ ਸੁਰੱਖਿਆ ਇਕ ਨਵੰਬਰ ਤੱਕ ਵਧਾ ਦਿੱਤੀ ਸੀ| ਸੀ.ਬੀ.ਆਈ. ਇਸ ਗੱਲ ਦੀ ਜਾਂਚ ਕਰ ਹੀ ਹੈ ਕਿ 2006 ਵਿੱਚ ਵਿੱਤ ਮੰਤਰੀ ਦੇ ਅਹੁਦੇ ਤੇ ਰਹਿੰਦੇ ਹੋਏ ਚਿਦਾਂਬਰਮ ਨੇ ਕਿਸ ਤਰ੍ਹਾਂ ਇਕ ਵਿਦੇਸ਼ੀ ਕੰਪਨੀ ਨੂੰ ਐਫ. ਆਈ. ਪੀ. ਬੀ. ਦੀ ਮਨਜ਼ੂਰੀ ਦੇ ਦਿੱਤੀ ਜਦਕਿ ਸਿਰਫ ਕੈਬਨਿਟ ਦੇ ਆਰਥਿਕ ਮਾਮਲਿਆਂ ਦੀ ਕਮੇਟੀ ਨੂੰ ਅਜਿਹਾ ਕਰਨ ਦਾ ਅਧਿਕਾਰ ਹੈ|

Leave a Reply

Your email address will not be published. Required fields are marked *