ਏਅਰਸੈਲ-ਮੈਕਸਿਸ ਮਾਮਲਾ: ਕਾਰਤੀ ਨੂੰ ਅਦਾਲਤ ਤੋਂ ਫਿਰ ਮਿਲੀ ਰਾਹਤ

ਨਵੀਂ ਦਿੱਲੀ, 16 ਅਪ੍ਰੈਲ (ਸ.ਬ.) ਦਿੱਲੀ ਦੀ ਇਕ ਅਦਾਲਤ ਨੇ ਸੀ.ਬੀ.ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਏਅਰਸੈੱਲ-ਮੈਕਸਿਸ ਮਾਮਲੇ ਵਿੱਚ ਦਰਜ 2 ਵੱਖ-ਵੱਕ ਮਾਮਲਿਆਂ ਵਿੱਚ ਕਾਰਤੀ ਚਿਦਾਂਬਰਮ ਦੀ ਗ੍ਰਿਫਤਾਰੀ ਤੋਂ ਅੰਤਰਿਮ ਸੁਰੱਖਿਆ ਦੀ ਮਿਆਦ 2 ਮਈ ਤੱਕ ਲਈ ਵਧਾ ਦਿੱਤੀ ਗਈ ਹੈ| ਇਹ ਦੋਵੇਂ ਮਾਮਲੇ 2ਜੀ ਸਪੈਕਟਰਮ ਨਾਲ ਜੁੜੇ ਹਨ| ਕਾਰਤੀ ਦੀ ਮੋਹਰੀ ਜ਼ਮਾਨਤ ਦੀ ਪਟੀਸ਼ਨ ਤੇ ਬਹਿਸ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਵਕੀਲ ਨੇ ਕੁਝ ਸਮਾਂ ਮੰਗਿਆ ਸੀ, ਜਿਸ ਤੋਂ ਬਾਅਦ ਵਿਸ਼ੇਸ਼ ਜੱਜ ਓ.ਪੀ. ਸੈਨੀ ਨੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਦੇ ਬੇਟੇ ਕਾਰਤੀ ਨੂੰ ਰਾਹਤ ਦਿੱਤੀ| ਸੀ.ਬੀ.ਆਈ. ਦੇ ਵਕੀਲ ਨੇ ਇਸ ਦਾ ਸਮਰਥਨ ਕੀਤਾ ਅਤੇ ਅਦਾਲਤ ਨੂੰ ਮਾਮਲੇ ਦੀ ਸੁਣਵਾਈ ਦੀ ਅਗਲੀ ਤਾਰੀਕ ਦੇਣ ਦੀ ਅਪੀਲ ਕੀਤੀ|
ਕਾਰਤੀ ਦੀ ਮੋਹਰੀ ਜ਼ਮਾਨਤ ਦੀ ਪਟੀਸ਼ਨ ਤੇ ਜਵਾਬ ਦਾਖਲ ਕਰਨ ਲਈ ਦੋਵੇਂ ਜਾਂਚ ਏਜੰਸੀਆਂ ਨੇ ਸਮਾਂ ਮੰਗਿਆ ਸੀ, ਜਿਸ ਦੇ ਮੱਦੇਨਜ਼ਰ ਅਦਾਲਤ ਨੇ 24 ਮਾਰਚ ਨੂੰ ਕਾਰਤੀ ਨੂੰ ਅੱਜ ਤੱਕ ਲਈ ਅੰਤਰਿਮ ਜ਼ਮਾਨਤ ਦਿੱਤੀ ਸੀ| ਕਾਰਤੀ ਨੇ ਏਅਰਸੈਲ-ਮੈਕਸਿਸ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਦਾਖਲ ਕੀਤੀ ਸੀ| ਇਸ ਮਾਮਲੇ ਵਿੱਚ ਸੀ.ਬੀ.ਆਈ. ਨੇ 2011 ਵਿੱਚ ਅਤੇ ਈ.ਡੀ. ਨੇ 2012 ਵਿੱਚ ਮਾਮਲਾ ਦਰਜ ਕੀਤਾ ਸੀ| ਇਹ ਮਾਮਲਾ ਗਲੋਬਲ ਕਮਿਊਨੀਕੇਸ਼ਨ ਹੋਲਡਿੰਗ ਸਰਵਿਸੈਸ ਲਿਮਟਿਡ ਨੂੰ ਏਅਰਸੈਲ ਵਿੱਚ ਨਿਵੇਸ਼ ਲਈ ਵਿਦੇਸ਼ ਨਿਵੇਸ਼ ਪ੍ਰਮੋਸ਼ਨ ਬੋਰਡ ਦੀ ਮਨਜ਼ੂਰੀ ਦੇਣ ਨਾਲ ਜੁੜਿਆ ਹੈ| ਸਤੰਬਰ 2015 ਵਿੱਚ ਸੀ.ਬੀ.ਆਈ. ਨੇ ਇਸ ਮਾਮਲੇ ਦੀ ਜਾਂਚ ਦੇ ਸੰਬੰਧ ਵਿੱਚ ਸਥਿਤੀ ਰਿਪੋਰਟ ਪੇਸ਼ ਕੀਤੀ ਸੀ|

Leave a Reply

Your email address will not be published. Required fields are marked *