ਏਅਰਸੈਲ-ਮੈਕਿਸਸ ਕੇਸ: ਪੁੱਛਗਿਛ ਲਈ ਈ.ਡੀ ਦਫਤਰ ਪੁੱਜੇ ਚਿੰਦਬਰਮ, ਗ੍ਰਿਫਤਾਰੀ ਤੋਂ ਰਾਹਤ

ਨਵੀਂ ਦਿੱਲੀ, 5 ਜੂਨ (ਸ.ਬ.) ਏਅਰਸੈਲ-ਮੈਕਿਸਸ ਕੇਸ ਵਿੱਚ ਸਾਬਕਾ ਵਿੱਤ ਮੰਤਰੀ ਪੀ.ਚਿੰਦਬਰਮ ਨੂੰ ਵੱਡੀ ਰਾਹਤ ਮਿਲੀ ਹੈ| ਪਟਿਆਲਾ ਕੋਰਟ ਨੇ ਚਿੰਦਬਰਮ ਦੀ ਗ੍ਰਿਫਤਾਰੀ ਤੇ 10 ਜੁਲਾਈ ਤੱਕ ਰੋਕ ਲਗਾ ਦਿੱਤੀ ਹੈ| ਇਸ ਤੋਂ ਪਹਿਲਾਂ ਇਹ ਰੋਕ 5 ਜੂਨ ਤੱਕ ਦੀ ਸੀ| ਇਸ ਮਾਮਲੇ ਵਿੱਚ ਚਿੰਦਬਰਮ ਅੱਜ ਸਵੇਰੇ ਪੇਸ਼ ਹੋਣ ਦੇ ਲਈ ਈ.ਡੀ ਦਫਤਰ ਪੁੱਜੇ ਹਨ|
ਇਸ ਤੋਂ ਪਹਿਲੇ ਵੀ ਅਦਾਲਤ ਨੇ ਏਅਰਸੈਲ-ਮੈਕਿਸਸ ਡੀਲ ਮਾਮਲੇ ਵਿੱਚ ਪੀ.ਚਿੰਦਬਰਮ ਦੇ ਬੇਟੇ ਕਾਰਤੀ ਚਿੰਦਬਰਮ ਨੂੰ ਅੰਤਿਮ ਸੁਰੱਖਿਆ ਮੁਹੱਈਆ ਕਰਦੇ ਹੋਏ ਉਨ੍ਹਾਂ ਦੀ ਗ੍ਰਿਫਤਾਰੀ ਤੇ 10 ਜੁਲਾਈ ਤੱਕ ਰੋਕ ਲਗਾਈ ਸੀ| ਪੀ.ਚਿੰਦਬਰਮ ਨੇ ਪਿਛਲੀ ਸੁਣਵਾਈ ਦੌਰਾਨ ਦਿੱਲੀ ਹਾਈਕੋਰਟ ਵਿੱਚ ਅਗਲੀ ਜ਼ਮਾਨਤ ਪਟੀਸ਼ਨ ਦਰਜ ਕੀਤੀ ਸੀ| ਕੇਂਦਰੀ ਜਾਂਚ ਬਿਊਰੋ ਅਤੇ ਈ.ਡੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਾਰਤੀ ਦੇ ਪਿਤਾ ਪੀ.ਚਿੰਦਬਰਮ ਸਾਲ 2006 ਵਿੱਚ ਜਦੋਂ ਵਿੱਤ ਮੰਤਰੀ ਸਨ ਤਾਂ ਉਨ੍ਹਾਂ ਨੇ ਏਅਰਸੈਲ-ਮੈਕਿਸਸ ਡੀਲ ਵਿੱਚ ਐਫ.ਆਈ.ਪੀ.ਬੀ ਤੋਂ ਕਿਸ ਤਰ੍ਹਾਂ ਮਨਜ਼ੂਰੀ ਹਾਸਲ ਕੀਤੀ ਸੀ| ਕਾਰਤੀ ਚਿੰਦਬਰਮ ਵੱਲੋਂ ਸਾਲ 2006 ਵਿੱਚ ਏਅਰਸੈਲ-ਮੈਕਿਸਸ ਡੀਲ ਤਹਿਤ ਐਫ.ਆਈ.ਪੀ.ਬੀ ਦੀ ਮਨਜ਼ੂਰੀ ਮਿਲਣ ਦੇ ਮਾਮਲੇ ਵਿੱਚ ਜਾਂਚ ਸੀ.ਬੀ.ਆਈ ਅਤੇ ਈ.ਡੀ ਕਰ ਰਹੇ ਹਨ| ਉਸ ਸਮੇਂ ਪੀ.ਚਿੰਦਬਰਮ ਵਿੱਤ ਮੰਤਰੀ ਸਨ| ਸਾਬਕਾ ਚਿੰਦਬਰਮ ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਥਿਤ ਤੌਰ ਤੇ ਏਅਰਸੈਲ-ਮੈਕਿਸਸ ਨੂੰ ਐਫ. ਡੀ. ਆਈ ਦੀ ਪ੍ਰਵਾਨਗਰੀ ਲਈ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ| ਈ.ਡੀ ਮੁਤਾਬਕ ਏਅਰਸੈਲ-ਮੈਕਿਸਸ ਡੀਲ ਵਿੱਚ ਵਿੱਤ ਮੰਤਰੀ ਪੀ. ਚਿੰਦਬਰਮ ਨੇ ਕੈਬਨਿਟ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਹੀ ਮਨਜ਼ੂਰੀ ਦਿੱਤੀ ਸੀ ਜਦਕਿ ਇਹ ਡੀਲ 3500 ਕਰੋੜ ਰੁਪਏ ਦੀ ਸੀ|

Leave a Reply

Your email address will not be published. Required fields are marked *