ਏਅਰ ਇੰਡੀਆ ਦਾ ਟਵਿੱਟਰ ਅਕਾਊਂਟ ਹੈਕ, ਕੁਝ ਘੰਟਿਆਂ ਬਾਅਦ ਹੀ ਕੀਤਾ ਗਿਆ ਠੀਕ

ਮੁੰਬਈ, 15 ਮਾਰਚ (ਸ.ਬ.) ਏਅਰ ਇੰਡੀਆ ਦੀ ਅਧਿਕਾਰਤ ਵੈਬਸਾਈਟ ਨੂੰ ਅੱਜ ਤੜਕੇ ਹੈਕ ਕਰ ਲਿਆ ਗਿਆ ਸੀ, ਹਾਲਾਂਕਿ ਕੁਝ ਘੰਟਿਆਂ ਵਿੱਚ ਉਸ ਨੂੰ ਠੀਕ ਕਰ ਲਿਆ ਗਿਆ| ਹਵਾਬਾਜ਼ੀ ਕੰਪਨੀ ਨੇ ਇਸ ਦੀ ਜਾਣਕਾਰੀ ਦਿੱਤੀ| ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਹਵਾਬਾਜ਼ੀ ਕੰਪਨੀ ਦੇ ਅਧਿਕਾਰਤ ਟਵਿੱਟਰ ਹੈਂਡਲ ਏਅਰ ਇੰਡੀਆ ਤੇ ਤੁਰਕ ਭਾਸ਼ਾ ਵਿੱਚ ਇਕ ਸੰਦੇਸ਼ ਪੋਸਟ ਕੀਤਾ ਗਿਆ ਸੀ|
ਉਨ੍ਹਾਂ ਨੇ ਦੱਸਿਆ ਕਿ ਹੈਂਡਲ ਤੇ ਪੋਸਟ ਕੀਤੀ ਗਈ ਸਾਰੀਆਂ ਗਲਤ ਸੂਚਨਾਵਾਂ ਨੂੰ ਹਟਾ ਦਿੱਤਾ ਗਿਆ ਅਤੇ ਅਧਿਕਾਰਤ ਹੈਂਡਲ ਫਿਰ ਤੋਂ ਕੰਮ ਕਰ ਰਿਹਾ ਹੈ| ਹੈਕਰਜ਼ ਨੇ ਇਕ ਪੋਸਟ ਵਿੱਚ ਲਿਖਿਆ ਹੈ , ”ਆਖਰੀ ਪਲਾਂ ਵਿੱਚ ਮਹੱਤਵਪੂਰਨ ਐਲਾਨ ਸਾਡੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ| ਹੁਣ ਤੋਂ ਅਸੀਂ ਟਰਕਿਸ਼ ਏਅਰਲਾਈਨਜ਼ ਤੋਂ ਉਡਾਣ ਭਰਨਗੇ| ”ਟਵਿੱਟਰ ਤੇ ਏਅਰ ਇੰਡੀਆ ਦੇ 1,46,000 ਫੋਲੋਅਰਜ਼ ਹਨ|

Leave a Reply

Your email address will not be published. Required fields are marked *