ਏਅਰ ਇੰਡੀਆ ਦੀ ਉਡਾਣ ਤਕਨੀਕੀ ਖਰਾਬੀ ਕਾਰਨ ਹੋਈ ਰੱਦ, ਯਾਤਰੀਆਂ ਨੇ ਕੀਤਾ ਹੰਗਾਮਾ

ਸੂਰਤ, 28 ਜਨਵਰੀ (ਸ.ਬ.) ਗੁਜਰਾਤ ਦੇ ਸੂਰਤ ਹਵਾਈ ਅੱਡੇ ਤੋਂ ਅੱਜ ਏਅਰ ਇੰਡੀਆ ਦੀ ਨਵੀਂ ਦਿੱਲੀ ਜਾਣ ਵਾਲੀ ਇਕ ਉਡਾਣ ਨੂੰ ਜਹਾਜ਼ ਵਿੱਚ ਤਕਨੀਕੀ ਖਰਾਬੀ ਕਾਰਨ ਰੱਦ ਕਰਨਾ ਪਿਆ| ਹਵਾਈ ਅੱਡੇ ਦੇ ਟਰਮੀਨਲ  ਮੈਨੇਜਰ ਚੰਦਰਕਾਂਤ ਸੋਨਸੁਕਲੇ ਨੇ ਦੱਸਿਆ ਕਿ ਸੂਰਤ ਤੋਂ ਸਵੇਰ ਨੂੰ 8:30 ਵਜੇ ਨਵੀਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ 494 ਨੂੰ ਰੱਦ ਕਰ ਦਿੱਤਾ ਗਿਆ| ਇਸ ਵਿੱਚ 122 ਯਾਤਰੀ ਸਵਾਰ ਹੋਣ ਵਾਲੇ ਸਨ| ਦੂਜੇ ਪਾਸੇ ਉਡਾਣ ਦੇ ਅਚਾਨਕ ਰੱਦ ਹੋਣ ਤੇ ਯਾਤਰੀਆਂ ਨੇ ਹੰਗਾਮਾ ਕੀਤਾ|

Leave a Reply

Your email address will not be published. Required fields are marked *