ਏਅਰ ਇੰਡੀਆ ਦੀ ਉਡਾਣ ਭਾਰਤ ਤੋਂ ਸਿੱਧੀ ਵਾਸ਼ਿੰਗਟਨ ਡੀ.ਸੀ. ਪਹੁੰਚੀ

ਵਾਸ਼ਿੰਗਟਨ ਡੀ.ਸੀ, 14 ਜੁਲਾਈ (ਸ.ਬ.) ਪ੍ਰਵਾਸੀਆਂ ਦੀ ਲੰਬੇ ਸਮੇਂ ਦੀ ਮੰਗ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦ ਭਾਰਤ ਤੋਂ ਸਿੱਧੀ ਏਅਰ ਇੰਡੀਆ ਦੀ ਉਡਾਣ ਵਾਸ਼ਿੰਗਟਨ ਡੀ.ਸੀ. ਪਹੁੰਚੀ| ਭਾਰਤੀ ਅੰਬੈਸਡਰ ਨਵਤੇਜ ਸਿੰਘ ਸਰਨਾ ਇਸ ਉਡਾਣ ਰਾਹੀਂ ਅਮਰੀਕਾ ਪਹੁੰਚੇ| ਜਿਵੇਂ ਹੀ ਉਹ ਹਵਾਈ ਅੱਡੇ ਤੇ ਪੁੱਜੇ ਉਸ ਦੇ ਸਵਾਗਤ ਲਈ ਵਰਜੀਨੀਆ ਦੇ ਗਵਰਨਰ ਕੈਰੀ ਮਕੈਲਿਫ, ਡੀ. ਸੀ. ਦੇ ਮੇਅਰ ਮੂਰੀਅਲ ਬਾਊਰ, ਏਅਰ ਇੰਡੀਆ ਦੇ ਡਾਇਰੈਕਟਰ ਅਸ਼ਵਨੀ ਲੋਹਨ ਅਤੇ ਫਲਾਇਟ ਕੈਪਟਨ ਪਿਇਸ ਅਤੇ ਹੋਰ ਭਾਰਤੀ ਕਰਮਚਾਰੀਆਂ ਵੱਲੋਂ ਸਵਾਗਤ ਕੀਤਾ ਗਿਆ| 238 ਯਾਤਰੀਆਂ ਦੇ ਹਵਾਈ ਅੱਡੇ ਤੇ ਪਹੁੰਚਣ ਤੇ ਭਰਪੂਰ ਜੀ ਆਇਆ ਕਿਹਾ ਗਿਆ| ਇਸ ਮਗਰੋਂ ਵਪਾਰੀਆਂ, ਸੰਸਥਾਵਾਂ ਦੇ ਮੁਖੀਆਂ ਅਤੇ ਸਿਰਕੱਢ ਵਿਅਕਤੀਆਂ ਵੱਲੋਂ ਇਸ ਉਡਾਣ ਦੀ ਸ਼ਲਾਘਾ ਕੀਤੀ ਹੈ|
ਵਰਜੀਨੀਆ ਦੇ ਗਵਰਨਰ ਮਕੈਲਿਫ ਨੇ ਆਏ ਮਹਿਮਾਨਾਂ ਨੂੰ ਵਧਾਈ ਦਿੱਤੀ ਅਤੇ ਇਸ ਦੀ ਸ਼ੁਰੂਆਤ ਨਾਲ ਯਾਤਰੀਆਂ ਨੂੰ ਭਾਰਤ ਅਤੇ ਅਮਰੀਕਾ ਜਾਣ-ਆਉਣ ਦੀ ਸਹੂਲਤ ਦੇ ਭਰਪੂਰ ਲਾਭਾਂ ਦਾ ਜ਼ਿਕਰ ਕੀਤਾ ਹੈ| ਉਨ੍ਹਾਂ ਕਿਹਾ ਕਿ ਜਿੱਥੇ ਵਪਾਰ ਨੂੰ ਤਾਕਤ ਮਿਲੇਗਾ, ਉਥੇ ਰੋਜ਼ਗਾਰ ਦੇ ਵਸੀਲਿਆਂ ਵਿਚ ਵਾਧਾ ਹੋਵੇਗਾ| ਭਾਰਤੀ ਅੰਬੈਸਡਰ ਨਵਤੇਜ ਸਿੰਘ ਸਰਨਾ ਨੇ ਦੱਸਿਆ ਕਿ ਹਫਤੇ ਵਿਚ ਇਹ ਉਡਾਣ ਤਿੰਨ ਵਾਰ ਆਇਆ-ਜਾਇਆ ਕਰੇਗੀ, ਜਿਸ ਦਾ ਸਿੱਧਾ ਫਾਇਦਾ ਯਾਤਰੀਆਂ ਦੇ ਨਾਲ-ਨਾਲ ਵਪਾਰਕ ਭਾਈਚਾਰੇ ਨੂੰ ਹੋਵੇਗਾ| ਇਹ ਉਡਾਣ ਬੁੱਧਵਾਰ, ਸ਼ੁੱਕਰਵਾਰ, ਐਤਵਾਰ ਨੂੰ ਇਹ 777 ਬੋਇੰਗ 7458 ਮੀਲ ਦਾ ਸਫਰ 13-14 ਘੰਟੇ ਵਿਚ ਪੂਰਾ ਕਰਿਆ ਕਰੇਗੀ, ਜੋ ਯਾਤਰੀਆਂ ਲਈ ਵਧੀਆ ਸਹੂਲਤ ਦਾ ਪ੍ਰਤੀਕ ਹੈ|

Leave a Reply

Your email address will not be published. Required fields are marked *