ਏਅਰ ਇੰਡੀਆ ਦੀ ਉਡਾਣ ਵਿੱਚ ਹੰਗਾਮਾ, ਕਾਕਪਿਟ ਵਿੱਚ ਜਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਯਾਤਰੀ

ਨਵੀਂ ਦਿੱਲੀ, 4 ਅਗਸਤ (ਸ.ਬ.) ਬੀਤੇ ਦਿਨੀਂ ਇਟਲੀ ਦੇ ਮਿਲਾਨ ਤੋਂ ਦਿੱਲੀ ਲਈ ਉਡਾਣ ਭਰ ਚੁੱਕੀ ਏਅਰ ਇੰਡੀਆ ਦੀ ਇੱਕ ਫਲਾਈਟ ਵਿੱਚ ਹੰਗਾਮੇ ਕਾਰਨ ਜਹਾਜ਼ ਨੂੰ ਫਿਰ ਇਟਲੀ ਦੇ ਮਿਲਾਨ ਵਿੱਚ ਉਤਾਰਨਾ ਪਿਆ|
ਮਿਲੀ ਜਾਣਕਾਰੀ ਮੁਤਾਬਿਕ ਗੁਰਪ੍ਰੀਤ ਸਿੰਘ ਨਾਮੀ ਇੱਕ ਵਿਅਕਤੀ ਜਬਰਦਸਤੀ ਜਹਾਜ਼ ਦੇ ਕਾਕਪਿਟ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ| ਇਸ ਉਡਾਣ ਵਿੱਚ ਤਕਰੀਬਨ 250 ਵਿਅਕਤੀ ਮੌਜੂਦ ਸਨ| ਉਡਾਣ ਏ. ਆਈ. 138 ਨੂੰ ਉਡਾਣ ਭਰਨ ਦੇ ਕਰੀਬ ਇੱਕ ਘੰਟੇ ਬਾਅਦ ਹੀ ਮਿਲਾਨ ਵਾਪਸ ਆਉਣਾ ਪਿਆ|
ਇਸ ਦੌਰਾਨ ਪਾਇਲਟ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਫਲਾਈਟ ਨੂੰ ਵਾਪਸ ਮੋੜਨ ਦਾ ਫ਼ੈਸਲਾ ਲਿਆ| ਇਸ ਲਈ ਪਾਇਲਟ ਨੂੰ ਪਹਿਲਾਂ ਜਹਾਜ਼ ਦਾ ਫਿਊਲ ਟੈਂਕ ਵੀ ਖ਼ਾਲੀ ਕਰਨਾ ਪਿਆ ਤਾਂ ਕਿ ਲੈਂਡ ਕਰਨ ਵੇਲੇ ਜਹਾਜ਼ ਹਲਕਾ ਰਹੇ|
ਇਸ ਪੂਰੇ ਹੰਗਾਮੇ ਕਾਰਨ ਉਡਾਣ ਨੂੰ 2 ਘੰਟੇ ਅਤੇ 37 ਮਿੰਟਾਂ ਦੀ ਦੇਰੀ| ਫਿਲਹਾਲ ਯਾਤਰੀ ਗੁਰਪ੍ਰੀਤ ਸਿੰਘ ਸੁਰੱਖਿਆ ਅਧਿਕਾਰੀਆਂ ਦੀ ਹਿਰਾਸਤ ਵਿੱਚ ਹੈ|

Leave a Reply

Your email address will not be published. Required fields are marked *