ਏਅਰ ਇੰਡੀਆ ਨੇ ਸ਼ਿਵ ਸੈਨਾ ਦੇ ਸਾਂਸਦ ਰਵਿੰਦਰ ਗਾਇਕਵਾੜ ਤੋਂ ਬੈਨ ਹਟਾਇਆ

ਨਵੀਂ ਦਿੱਲੀ,  7 ਅਪ੍ਰੈਲ (ਸ.ਬ.) ਏਅਰ ਇੰਡੀਆ ਨੇ ਸ਼ਿਵ ਸੈਨਾ ਸੰਸਦ ਮੈਂਬਰ ਰਵਿੰਦਰ ਗਾਇਕਵਾੜ ਤੇ ਲੱਗਾ ਬੈਨ ਹਟਾ ਲਿਆ ਹੈ| ਦਰਅਸਲ                   ਏਅਰਲਾਈਨਜ਼ ਵੱਲੋਂ ਗਾਇਕਵਾੜ ਦੀ ਹਵਾਈ ਯਾਤਰਾ ਤੇ ਪਾਬੰਦੀ ਲਾਉਣ ਨੂੰ ਲੈ ਕੇ ਵੀਰਵਾਰ ਨੂੰ ਲੋਕ ਸਭਾ ਵਿੱਚ ਹੋਏ ਹੰਗਾਮੇ ਤੋਂ ਬਾਅਦ ਹੋਈਆਂ ਮੀਟਿੰਗਾਂ ਵਿੱਚ ਇਸ ਮਸਲੇ ਦਾ ਹੱਲ ਕੱਢ ਲਿਆ ਗਿਆ ਅਤੇ ਪਾਬੰਦੀ ਨੂੰ ਹਟਾਉਣ ਤੇ ਸਹਿਮਤੀ ਬਣ ਗਈ| ਲੋਕ ਸਭਾ ਵਿੱਚ ਇਸ ਮੁੱਦੇ ਤੇ ਸ਼ਿਵ ਸੈਨਾ ਦੇ ਮੈਂਬਰਾਂ ਨੇ ਭਾਰੀ ਹੰਗਾਮਾ ਕੀਤਾ ਸੀ, ਜਿਸ ਕਾਰਨ ਸਦਨ ਦੀ ਕਾਰਵਾਈ 3 ਵਾਰ ਮੁਲਤਵੀ ਕਰਨੀ ਪਈ|
ਇਸ ਮੁੱਦੇ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਦਖਲਅੰਦਾਜ਼ੀ ਕਰਨੀ ਪਈ ਸੀ| ਰਾਜਨਾਥ ਸਿੰਘ ਦੇ ਨਿਰਦੇਸ਼ ਤੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਦੇ ਦਫ਼ਤਰ ਵਿੱਚ ਇਕ ਮੀਟਿੰਗ ਹੋਈ, ਜਿਸ ਵਿੱਚ  ਇਸ ਬਾਰੇ ਸਹਿਮਤੀ ਬਣੀ|

Leave a Reply

Your email address will not be published. Required fields are marked *