ਏਅਰ ਇੰਡੀਆ ਫਲਾਈਟ ਦੀ ਜੈਪੁਰ ਵਿੱਚ ਐਮਰਜੈਂਸੀ ਲੈਂਡਿੰਗ

ਜੈਪੁਰ, 6 ਫਰਵਰੀ (ਸ.ਬ.) ਭੋਪਾਲ ਤੋਂ ਦਿੱਲੀ ਆ ਰਿਹਾ ਏਅਰ ਇੰਡੀਆ ਦਾ ਇਕ ਜਹਾਜ਼ ਨਾਲ ਅੱਜ ਪੰਛੀ ਟਕਰਾ ਗਿਆ, ਜਿਸ ਤੋਂ ਬਾਅਦ ਜਹਾਜ਼ ਦਾ ਮਾਰਗ ਬਦਲ ਕੇ ਉਸ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ| ਜਹਾਜ਼ ਵਿੱਚ 122 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ|
ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਜੈਪੁਰ ਵਿੱਚ ਜਹਾਜ਼ ਦੇ ਉਤਰਨ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਇਸ ਵਿੱਚੋਂ ਸੁਰੱਖਿਅਤ ਉਤਾਰ ਲਿਆ ਗਿਆ| ਉਨ੍ਹਾਂ  ਦੱਸਿਆ ਕਿ ਅੱਜ ਸਵੇਰੇ ਭੋਪਾਲ ਤੋਂ ਉਡਾਣ ਭਰਨ ਦੌਰਾਨ ਜਹਾਜ਼ ਨਾਲ ਪੰਛੀ ਟਕਰਾ ਗਿਆ ਸੀ| ਏਅਰ ਇੰਡੀਆ ਜਹਾਜ਼ ਨੂੰ ਹੋਏ ਨੁਕਸਾਨ ਦਾ ਅੰਦਾਜਾ ਲਾ ਰਹੀ ਹੈ|

Leave a Reply

Your email address will not be published. Required fields are marked *