ਏਅਰ ਕੈਨੇਡਾ ਦੇ ਜਹਾਜ਼ ਦੀ ਵਿਨੀਪੈੱਗ ਵਿੱਚ ਐਮਰਜੈਂਸੀ ਲੈਂਡਿੰਗ, ਹੋਟਲਾਂ ਵਿੱਚ ਰਾਤ ਕੱਟਣ ਨੂੰ ਮਜ਼ਬੂਰ ਹੋਏ ਯਾਤਰੀ

ਮੈਨੀਟੋਬਾ, 27 ਦਸੰਬਰ (ਸ.ਬ.) ਟੋਰਾਂਟੋ ਤੋਂ ਕੈਲਗਰੀ ਜਾ ਰਹੇ ਏਅਰ ਕੈਨੇਡਾ ਦੇ ਜਹਾਜ਼ ਦੇ ਕੈਬਿਨ ਏਅਰ ਸਿਸਟਮ ਦੇ ਜ਼ਰੂਰਤ ਤੋਂ ਜ਼ਿਆਦਾ ਗਰਮ ਹੋ ਜਾਣ ਕਾਰਨ ਸੋਮਵਾਰ ਰਾਤ ਨੂੰ ਵਿਨੀਪੈਗ ਵਿਖੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ| ਏਅਰ ਕੈਨੇਡਾ ਦੇ ਜਹਾਜ਼ ਏਅਰਬੱਸ ਏ321 ਵਿਚ 8 ਯਾਤਰੀਆਂ ਦੇ ਬੀਮਾਰ ਹੋਣ ਤੋਂ ਬਾਅਦ ਜਹਾਜ਼ ਨੂੰ ਲੈਂਡ ਕਰਵਾਉਣ ਦਾ ਫੈਸਲਾ ਲਿਆ ਗਿਆ| ਐਮਰਜੈਂਸੀ ਵਿਭਾਗ ਦੇ ਮੈਂਬਰ ਵਿਨੀਪੈਗ ਦੇ ਰਿਚਰਡਸਨ ਇੰਟਰਨੈਸ਼ਨਲ ਏਅਰ ਪੋਰਟ ਵਿਖੇ ਪਹੁੰਚ ਗਏ| ਪੈਰਾਮਿਡਿਕ ਵਿਭਾਗ ਦੇ ਮੈਂਬਰਾਂ ਨੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ| ਦੂਜੇ ਪਾਸੇ ਵਿਨੀਪੈਗ ਵਿਚ ਫਲਾਈਟਾਂ ਦੇ ਕੈਂਸਲ ਹੋਣ ਕਰਕੇ ਯਾਤਰੀਆਂ ਨੂੰ ਰਾਤ ਉੱਥੇ ਹੋਟਲਾਂ ਵਿਚ ਹੀ ਬਿਤਾਉਣੀ ਪਈ| ਜਹਾਜ਼ ਵਿਚ 184 ਲੋਕ ਸਵਾਰ ਸਨ|

Leave a Reply

Your email address will not be published. Required fields are marked *