ਏਅਰ ਪੋਰਟ ਦੀ ਚਾਰਦੀਵਾਰੀ ਤੋਂ 2 ਕਿਲੋਮੀਟਰ ਦੇ ਖੇਤਰ ਵਿੱਚ ਪਤੰਗ ਅਤੇ ਲਾਲਟੇਨ ਵਾਲੇ ਪਤੰਗ ਉਡਾਉਣ ਤੇ ਮਨਾਹੀ

ਐਸ.ਏ. ਐਸ ਨਗਰ, 29 ਦਸੰਬਰ (ਸ.ਬ.) ਸ੍ਰੀ ਦਲਜੀਤ ਸਿੰਘ ਮਾਂਗਟ, ਆਈ.ਏ.ਐਸ., ਜ਼ਿਲ੍ਹਾ ਮੈਜਿਸਟਰੇਟ, ਸਾਹਿਬਜਾਦਾ ਅਜੀਤ ਨਗਰ ਨੇ ਫੌਜਦਾਰੀ ਜਾਬਤਾ ਸੰਘਤਾ 1973 (2 ਆਫ਼ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਅੰਤਰਰਾਸ਼ਟਰੀ ਏਅਰਪੋਰਟ ਦੀ ਚਾਰਦੀਵਾਰੀ ਤੋਂ 2 ਕਿਲੋਮੀਟਰ ਦੇ ਖੇਤਰ ਵਿੱਚ ਪਤੰਗ ਅਤੇ ਲਾਲਟੇਨ ਵਾਲੇ ਪਤੰਗ ਉਡਾਣ ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ| ਇਹ ਮਨਾਹੀ ਦੇ ਹੁਕਮ 22 ਫਰਵਰੀ 2017 ਤੱਕ ਜ਼ਿਲ੍ਹੇ ਵਿੱਚ ਲਾਗੂ ਰਹਿਣਗੇ|
ਇੱਥੇ ਇਹ ਵਰਣਨਯੋਗ ਹਨ ਕਿ ਸਪੈਸ਼ਲ ਸਕਤੱਰ, ਪੰਜਾਬ ਸਰਕਾਰ, ਸਿਵਲ ਹਵਾਬਾਜ਼ੀ ਵਿਭਾਗ (ਟਰਾਂਸਪੋਰਟ-3 ਬਰਾਂਚ) ਨੇ ਪੱਤਰ ਲਿਖਿਆ ਹੈ ਕਿ ਏਅਰਪੋਰਟ ਦੀ ਚਾਰਦੀਵਾਰੀ ਤੋਂ 2 ਕਿਲੋਮੀਟਰ ਦੇ  ਖੇਤਰ ਵਿੱਚ ਆਮ ਜਨਤਾ ਵੱਲੋਂ ਪਤੰਗ ਅਤੇ ਲਾਲਟੇਨ ਵਾਲੇ ਪਤੰਗ ਹਵਾ ਵਿੱਚ ਉਡਾਏ ਜਾਂਦੇ ਹਨ ਅਜਿਹਾ ਕਰਨ ਨਾਲ ਏਅਰਪੋਰਟ ਤੋਂ ਉਡਣ ਵਾਲੇ ਜ਼ਹਾਜਾਂ ਨੂੰ ਉਡਾਉਣ ਭਰਨ ਅਤੇ ਉਡਣ ਵਿੱਚ ਮੁਸ਼ਕਿਲ ਆਉਦੀ ਹੈ ਅਤੇ ਇਹ  ਵੀ ਲਿਖਿਆ ਹੈ ਕਿ ਜ਼ਹਾਜਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਏਅਰਪੋਰਟ ਦੇ ਏਰੀਏ ਵਿੱਚ ਪਤੰਗਾਂ ਦੇ ਉਡਾਉਣ ਤੇ ਪਾਬੰਦੀ ਲਗਾਈ ਜਾਵੇ| ਇਸ ਲਈ ਇਹ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ|

Leave a Reply

Your email address will not be published. Required fields are marked *