‘ਏਅਰ ਫੋਰਸ ਵਨ’ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ-ਅਮਰੀਕੀ ਬਣੇ ਰਾਜ ਸ਼ਾਹ

ਵਾਸ਼ਿੰਗਟਨ, 30 ਨਵੰਬਰ (ਸ.ਬ.) ਅਮਰੀਕਾ ਦੇ ਵ੍ਹਾਈਟ ਹਾਊਸ ਵਿੱਚ ਅਹਿਮ ਅਹੁਦਾ ਰੱਖਣ ਵਾਲੇ ਰਾਜ ਸ਼ਾਹ ਰਾਸ਼ਟਰਪਤੀ ਦੇ ਸਰਕਾਰੀ ਜਹਾਜ਼ ਏਅਰ ਫੋਰਸ ਵਨ ਵਿੱਚ ਯਾਤਰਾ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ-ਅਮਰੀਕੀ ਬਣ ਗਏ ਹਨ| ਸ਼ਾਹ (33) ਨੇ ਜਹਾਜ਼ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ| ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਤੰਬਰ ਵਿੱਚ ਉਨ੍ਹਾਂ ਨੂੰ ਪ੍ਰਿੰਸੀਪਲ ਪ੍ਰੈਸ ਸਕੱਤਰ ਨਿਯੁਕਤ ਕੀਤਾ ਸੀ| ਟਰੰਪ ਮੱਧ ਵਰਗ ਨੂੰ ਟੈਕਸ ਵਿੱਚ ਮਿਲਣ ਵਾਲੀ ਰਾਹਤ ਅਤੇ ਕਾਰੋਬਾਰੀ ਟੈਕਸ ਰਾਹਤ ਤੇ ਅਹਿਮ ਭਾਸ਼ਣ ਦੇਣ ਲਈ ਮਿਜ਼ੋਰੀ ਗਏ ਹਨ ਅਤੇ ਸ਼ਾਹ ਵੀ ਜਹਾਜ਼ ਵਿੱਚ ਉਨ੍ਹਾਂ ਦੇ ਨਾਲ ਹਨ| ਵ੍ਹਾਈਟ ਹਾਊਸ ਪ੍ਰੈਸ ਦਫਤਰ ਵਿੱਚ ਉਚ ਅਹੁਦੇ ਹਾਸਲ ਕਰਨ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਸ਼ਾਹ ਨੇ ਸੈਂਟ ਲੁਈਸ ਦੇ ਰਸਤੇ ਵਿੱਚ ਆਪਣੇ ਨਾਲ ਯਾਤਰਾ ਕਰ ਰਹੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ|

Leave a Reply

Your email address will not be published. Required fields are marked *