ਏਕਮ ਹਤਿਆਕਾਂਡ : ਪੁਲੀਸ  ਸਾਰਾ ਦਿਨ ਕਰਦੀ ਰਹੀ ਸੀਰਤ ਦੀ ਮਾਤਾ ਤੋਂ ਪੁੱਛ ਗਿੱਛ

ਐਸ. ਏ. ਐਸ. ਨਗਰ, 11 ਅਪ੍ਰੈਲ (ਸ.ਬ.) ਸਥਾਨਕ ਫੇਜ਼ 3 ਬੀ-1 ਵਿੱਚ ਵਾਪਰੇ ਏਕਮ ਕਤਲ ਕਾਂਡ ਵਿੱਚ ਮੁੱਖ ਮੁਲਜਮ ਅਤੇ ਏਕਮ ਸਿੰਘ ਦੀ ਪਤਨੀ ਸੀਰਤ ਕੌਰ ਦੀ ਮਾਤਾ ਵਲੋਂ ਬੀਤੇ ਕੱਲ   ਐਸ. ਐਸ. ਪੀ . ਮੁਹਾਲੀ ਕੋਲ ਆਤਮ ਸਮਰਪਨ ਕੀਤੇ ਜਾਣ ਤੋਂ ਬਾਅਦ ਪੁਲੀਸ ਵਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰੰਤੂ ਪੁਲੀਸ ਵਲੋਂ ਹੁਣ ਤੱਕ ਨਾ ਤਾਂ ਸੀਰਤ ਦੀ ਮਾਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਨਾ ਹੀ ਉਹਨਾਂ ਨੂੰ ਛੱਡਿਆ ਗਿਆ ਹੈ|
ਐਸ. ਐਸ. ਪੀ ਮੁਹਾਲੀ ਸ੍ਰ. ਕੁਲਦੀਪ ਸਿੰਘ ਚਾਹਲ ਨੇ ਸੰਪਰਕ ਕਰਨ ਤੇ ਦੱਸਿਆ ਕਿ ਪੁਲੀਸ ਵਲੋਂ ਸੀਰਤ ਦੀ ਮਾਤਾ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਸ ਸੰਬੰਧੀ ਵੱਖ-ਵੱਖ ਪੁਲੀਸ ਅਧਿਕਾਰੀਆਂ (ਜਿਹਨਾਂ ਵਿੱਚ ਉਹ ਖੁਦ ਵੀ ਸ਼ਾਮਿਲ ਹਨ ) ਵਲੋਂ ਸੀਰਤ ਦੀ ਮਾਤਾ ਤੋਂ ਪੁੱਛਗਿੱਛ ਕੀਤੀ ਗਈ ਹੈ ਪਰੰਤੂ ਹੁਣ ਤਕ ਪੁਲੀਸ ਨੂੰ ਉਹਨਾਂ ਤੋਂ ਅਜਿਹਾ ਕੁਝ ਨਹੀਂ ਮਿਲਿਆ ਜਿਸਦੇ ਆਧਾਰ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ|

Leave a Reply

Your email address will not be published. Required fields are marked *