ਏਜੰਟ ਵਲੋਂ ਕੀਤੀ 27 ਲੱਖ ਦੀ ਠੱਗੀ ਬਾਰੇ ਬੀਬੀ ਰਾਮੂੰਵਾਲੀਆ ਤੋ ਮਦਦ ਮੰਗੀ

ਚੰਡੀਗੜ੍ਹ, 16 ਨਵੰਬਰ (ਸ.ਬ.) ਏਜੰਟ ਵਲੋਂ ਕੀਤੀ ਗਈ 27 ਲੱਖ ਦੀ ਠੱਗੀ ਬਾਰੇ ਪੀੜਿਤਾਂ ਨੇ ਜਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਅਤੇ ਹੈਲਪਿੰਗ ਹੈਪਲੈਸ ਸੰਸਥਾ ਦੀ ਸੰਚਾਲਕ ਬੀਬੀ ਅਮਨਜੋਤ ਕੋਰ ਰਾਮੂੰਵਾਲੀਆ ਨੂੰ ਫਰਿਆਦ ਕੀਤੀ ਹੈ| ਪੀੜਿਤ ਮਹਿਲਾ ਕੁਲਵੰਤ ਕੌਰ ਨੇ ਬੀਬੀ ਰਾਮੂਵਾਲੀਆ ਨੂੰ ਦੱਸਿਆ ਕਿ ਉਹਨਾਂ ਨੇ 2015 ਵਿੱਚ ਕਨੇਡਾ ਜਾਣ ਲਈ ਏਜੰਟ ਚਰਨਜੀਤ ਸਿੰਘ ਵਾਸੀ ਪਿੰਡ ਭੂਲਪੁਰ ਜਿਲ੍ਹਾ ਹੁਸਿਆਰਪੁਰ ਨੂੰ 27 ਲੱਖ ਰੁਪਏ ਦਿੱਤੇ ਸੀ ਜਿਸਨੇ ਕੁਲਵੰਤ ਕੌਰ ਤੇ ਉਹਨਾਂ ਦੇ ਪੁੱਤਰ ਜਗਰੂਪ ਸਿੰਘ ਨੂੰ ਕਨੇਡਾ ਭੇਜਣ ਦਾ ਲਾਲਚ ਦਿੱਤਾ ਸੀ| ਏਜੰਟ ਨੇ ਫਰਜੀ ਵੀਜਾ ਲਾ ਕੇ ਅੰਮ੍ਰਿਤਸਰ ਤੋਂ ਹਵਾਈ ਜਹਾਜ ਰਹੀ ਮੁੰਬਈ ਭੇਜ ਦਿੱਤਾ ਜਿੱਥੇ ਮੁੰਬਈ ਏਅਰਪੋਰਟ ਤੇ ਵੀਜਾ ਫਰਜੀ ਹੋਣ ਕਾਰਨ ਉਹਨਾਂ ਦੋਵਾਂ ਤੇ ਮੁਕਦਮਾ ਦਰਜ ਹੋ ਗਿਆ ਅਤੇ ਉਹਨਾਂ ਨੂੰ 10 ਦਿਨ ਪੁਲੀਸ ਦੀ ਹਿਰਾਸਤ ਵਿਚ ਰਹਿਣਾ ਪਿਆ| ਉਹਨਾਂ ਕਿਹਾ ਕਿ ਜਦੋਂ ਪੰਜਾਬ ਆ ਕੇ ਏਜੰਟ ਦੀ ਸ਼ਿਕਾਇਤ ਕੀਤੀ ਤਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ| ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਕੁਲਵੰਤ ਕੌਰ ਤੇ ਜਗਰੂਪ ਸਿੰਘ ਨਾਲ ਹੋਈ ਠੱਗੀ ਵਿੱਚ ਸੰਸਥਾ ਉਹਨਾਂ ਦੀ ਪੂਰੀ ਮਦਦ ਕਰੇਗੀ| ਇਸ ਮੌਕੇ ਸ: ਕੁਲਦੀਪ ਸਿੰਘ ਬੈਰੋਪੁਰ ਸਕੱਤਰ, ਸਿਵ ਅਗਰਵਾਲ ਸਲਾਹਕਾਰ, ਤਨਵੀਰ ਸਿੰਘ, ਸੁਖਦੇਵ ਸਿੰਘ ਹਾਜਰ ਸਨ|

Leave a Reply

Your email address will not be published. Required fields are marked *