ਏਡਜ਼ ਦੀ ਪਛਾਣ ਕਰਨ ਵਾਲੇ ਮਾਰਕ ਵੇਨਬਰਗ ਦਾ ਦਿਹਾਂਤ

ਮਾਂਟਰੀਅਲ, 15 ਅਪ੍ਰੈਲ (ਸ.ਬ.) ਐਚ.ਆਈ ਵੀ/ ਏਡਜ਼ ਜਿਹੀ ਭਿਆਨਕ ਬੀਮਾਰੀ ਦੀ ਪਛਾਣ ਕਰਨ ਵਾਲੇ ਮਾਰਕ ਵੇਨਬਰਗ ਦਾ ਦਿਹਾਂਤ ਹੋ ਗਿਆ| ਅੱਜ ਉਨ੍ਹਾਂ ਨੂੰ ਸਪੁਰਦ-ਏ-ਖਾਕ ਕੀਤਾ ਗਿਆ| ਉਹ ਆਪਣੇ   ਬੇਟੇ ਨਾਲ ਤੈਰਾਕੀ ਕਰ ਰਹੇ ਸਨ ਅਤੇ ਉੱਥੇ ਹੀ ਉਨ੍ਹਾਂ ਦੀ ਮੌਤ ਹੋ ਗਈ|
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ 1980 ਵਿੱਚ ਏਡਜ਼ ਦੀ ਪਛਾਣ ਕਰਨ ਲਈ ਕੈਨੇਡਾ ਵਿੱਚ ਇਕ ਲੈਬੋਰੇਟਰੀ ਖੋਲ੍ਹੀ ਸੀ| ਏਡਜ਼ ਦਾ ਇਲਾਜ ਲੱਭਣ ਵਾਲਿਆਂ ਦੀ ਟੀਮ ਵਿੱਚ ਉਹ ਵੀ ਸ਼ਾਮਲ ਸਨ| ਭਾਵੇਂ ਕਿ ਅਜੇ ਤਕ ਇਸ ਬਿਮਾਰੀ ਦਾ ਪੱਕਾ ਇਲਾਜ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਨੂੰ ਖਤਮ ਕਰਨ ਲਈ ਕੋਈ ਟੀਕਾ ਬਣਿਆ ਹੈ, ਪਰ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਐਂਟੀ ਦਵਾਈਆਂ ਬਣਾਈਆਂ ਗਈਆਂ ਹਨ|
ਮਾਰਕ ਵੇਨਬਰਗ ‘ਮੈਕ ਗਿੱਲ ਏਡਜ਼ ਯੂਨੀਵਰਸਿਟੀ’ ਦੇ ਡਾਇਰੈਕਟਰ ਸਨ| ਉਨ੍ਹਾਂ ਦੇ ਪੁੱਤਰ ਨੇ ਕਿਹਾ ਕਿ ਉਸ ਦੇ ਪਿਤਾ ਨੂੰ ਤੈਰਨਾ ਬਹੁਤ ਪਸੰਦ ਸੀ ਅਤੇ ਉਹ ਫਲੋਰੀਡਾ ਦੇ ਸਮੁੰਦਰ ਵਿੱਚ ਤੈਰਾਕੀ ਕਰ ਰਹੇ ਸਨ ਪਰ ਲਹਿਰਾਂ ਉਨ੍ਹਾਂ ਨੂੰ ਵਹਾ ਕੇ ਲੈ ਗਈਆਂ| ਉਸ ਨੇ ਆਪਣੇ ਪਿਤਾ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਬਚ ਨਾ ਸਕੇ| ਕੁੱਝ ਸਮੇਂ ਮਗਰੋਂ ਉਨ੍ਹਾਂ ਦੀ ਲਾਸ਼ ਪਾਣੀ ਤੇ ਤੈਰਦੀ ਹੋਈ ਮਿਲੀ|

Leave a Reply

Your email address will not be published. Required fields are marked *