ਏਸ਼ੀਆਈ ਕ੍ਰਿਕਟ ਵਿੱਚ ਸੁਧਾਰ ਲਈ ਭਾਰਤ-ਪਾਕਿ ਇਕੱਠੇ ਹੋਣ : ਪੀ. ਸੀ. ਬੀ.

ਕੋਲੰਬੋ, 23 ਦਸੰਬਰ (ਸ.ਬ.) ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁਖੀ ਸ਼ਹਿਰਯਾਰ ਖਾਨ ਨੇ ਕਿਹਾ ਹੈ ਕਿ ਵਿਸ਼ਵ ਵਿਚ ਏਸ਼ੀਆਈ ਕ੍ਰਿਕਟ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਸਬੰਧਾਂ ਨੂੰ ਸੁਧਾਰਨਾ ਜ਼ਰੂਰੀ ਹੈ ਤੇ ਦੋਵਾਂ ਨੂੰ ਇਕੱਠਿਆਂ ਅੱਗੇ ਆਉਣ ਦੀ ਲੋੜ ਹੈ| ਕੋਲੰਬੋ ਵਿਚ ਏਸ਼ੀਆ ਕ੍ਰਿਕਟ ਪ੍ਰੀਸ਼ਦ (ਏ. ਸੀ. ਸੀ.) ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਵਾਲੇ ਸ਼ਹਿਰਯਾਰ ਨੇ ਇਹ ਗੱਲਾਂ ਕੀਤੀਆਂ| ਸ਼ਹਿਰਯਾਰ ਨੇ ਹਮੇਸ਼ਾ ਹੀ ਦੋਵੇਂ ਦੇਸ਼ਾਂ ਦੇ ਬੋਰਡਾਂ ਵਿਚਾਲੇ ਰਿਸ਼ਤੇ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਏ. ਸੀ. ਸੀ. ਦੀ ਮੀਟਿੰਗ ਦੌਰਾਨ ਉਨ੍ਹਾਂ ਨੇ ਬੀ. ਸੀ. ਸੀ. ਆਈ. ਦੇ ਕਿਸੇ ਅਧਿਕਾਰੀ ਨਾਲ ਦੋ-ਪੱਖੀ ਸੀਰੀਜ਼ ਨੂੰ ਲੈ ਕੇ ਚਰਚਾ ਨਹੀਂ ਕੀਤੀ|

Leave a Reply

Your email address will not be published. Required fields are marked *