ਏਸ਼ੀਆਈ ਖੇਡਾਂ : ਨਿਸ਼ਾਨੇਬਾਜ਼ ਹੀਨਾ ਸਿੱਧੂ ਨੇ 10 ਮੀਟਰ ਏਅਰ ਪਿਸਟਲ ਵਿੱਚ ਜਿੱਤਿਆ ਕਾਂਸੀ ਤਗਮਾ

ਜਕਾਰਤਾ, 24 ਅਗਸਤ (ਸ.ਬ.) ਭਾਰਤ ਦੀ ਹੀਨਾ ਸਿੱਧੂ ਨੇ ਏਸ਼ੀਆਈ ਖੇਡਾਂ 2018 ਦੇ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਤਗਮਾ ਜਿੱਤਿਆ ਹੈ| ਇਸ ਦੇ ਨਾਲ ਹੀ ਭਾਰਤ ਦੇ ਹੁਣ ਕੁਲ 23 ਤਗਮੇ ਹੋ ਗਏ ਹਨ ਜਿਸ ਵਿਚ 6 ਸੋਨ, 4 ਚਾਂਦੀ ਅਤੇ 13 ਕਾਂਸੀ ਤਗਮੇ ਹਨ|
ਹਾਲਾਂਕਿ ਮੰਨੂ ਭਾਕਰ ਇਸ ਵਾਰ ਵੀ ਤਗਮੇ ਤੋਂ ਖੁੰਝ ਗਈ| ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਹੀਨਾ ਨੇ 219.2 ਦਾ ਸਕੋਰ ਕਰਕੇ ਪੋਡਿਅਮ ਉਤੇ ਜਗ੍ਹਾ ਬਣਾਈ ਅਤੇ ਕਾਂਸੀ ਤਗਮਾ ਜਿੱਤਿਆ| ਇਨ੍ਹਾਂ ਖੇਡਾਂ ਵਿੱਚ ਲਗਾਤਾਰ ਖੁੰਝ ਰਹੀ 16 ਸਾਲ ਦੀ ਮੰਨੂ ਇਸ ਵਾਰ ਵੀ ਤਗਮੇ ਤੱਕ ਨਹੀਂ ਪਹੁੰਚ ਸਕੀ ਅਤੇ 8 ਖਿਡਾਰੀਆਂ ਦੀ ਫੀਲਡ ਵਿੱਚ ਪੰਜਵੇਂ ਨੰਬਰ ਉਤੇ ਰਹੀ| ਮੰਨੂ ਨੇ 176.2 ਦਾ ਸਕੋਰ ਕੀਤਾ| 28 ਸਾਲਾਂ ਹੀਨਾ ਨੇ ਇਸ ਤੋਂ ਪਹਿਲਾਂ 2010 ਦੇ ਗਵਾਂਗਝੂ ਖੇਡਾਂ ਵਿੱਚ ਵੀ 10 ਮੀਟਰ ਏਅਰ ਪਿਸਟਲ ਮੁਕਾਬਲੇ ਦਾ ਕਾਂਸੀ ਤਗਮਾ ਜਿੱਤਿਆ ਸੀ ਜਦਕਿ ਇਸ ਸਾਲ ਹੋਏ 2010 ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ ਉਸ ਨੇ 10 ਮੀਟਰ ਏਅਰ ਪਿਸਟਲ ਵਿੱਚ ਸੋਨ ਤਗਮਾ ਜਿੱਤਿਆ ਸੀ| ਚੰਗੀ ਲੈਅ ਵਿੱਚ ਚਲ ਰਹੀ ਭਾਰਤੀ ਨਿਸ਼ਾਨੇਬਾਜ਼ ਨੇ ਇਸ ਸਾਲ ਗੋਲਡ ਕੋਸਟ ਖੇਡਾਂ ਵਿੱਚ 25 ਮੀਟਰ ਪਿਸਟਲ ਵਿੱਚ ਸੋਨ ਤਗਮਾ ਜਿੱਤਿਆ ਸੀ| ਉਹ ਪਿਛਲੇ ਏਸ਼ੀਆਈ ਖੇਡਾਂ ਵਿੱਚ ਵੀ 25 ਮੀਟਰ ਪਿਸਟਲ ਵਿੱਚ ਕਾਂਸੀ ਤਗਮਾ ਜਿੱਤ ਚੁੱਕੀ ਹੈ|

Leave a Reply

Your email address will not be published. Required fields are marked *