ਏਸ਼ੀਆਈ ਖੇਡਾਂ : ਬੋਪੰਨਾ-ਦਿਵਿਜ ਸ਼ਰਣ ਦੀ ਜੋੜੀ ਨੇ ਭਾਰਤ ਲਈ ਜਿੱਤਿਆ 6ਵਾਂ ਸੋਨ ਤਗਮਾ

ਜਕਾਰਤਾ, 24 ਅਗਸਤ (ਸ.ਬ.) ਭਾਰਤ ਦੇ ਰੋਹਨ ਬੋਪੰਨਾ ਤੇ ਦਿਵਿਜ ਸ਼ਰਣ ਦੀ ਚੋਟੀ ਦਰਜਾ ਪ੍ਰਾਪਤ ਜੋੜੀ ਨੇ ਏਸ਼ੀਆਆਈ ਖੇਡਾਂ 2018 ਦੇ ਟੈਨਿਸ ਪ੍ਰਤੀਯੋਗਿਤਾ ਵਿਚ ਭਾਰਤ ਨੂੰ 6ਵਾਂ ਸੋਨ ਤਗਮਾ ਜਿੱਤਾਇਆ ਹੈ| ਇਸ ਤੋਂ ਪਹਿਲਾ ਉਨ੍ਹਾਂ ਨੇ ਆਪਣੇ ਪੁਰਸ਼ ਡਬਲਜ਼ ਸੈਮੀਫਾਈਨਲ ਮੈਚ ਨੂੰ 2-1 ਨਾਲ ਜਿੱਤ ਕੇ ਸੋਨ ਤਗਮੇ ਮੁਕਾਬਲੇ ਵਿਚ ਪ੍ਰਵੇਸ਼ ਕੀਤਾ ਸੀ|
ਇਸ ਫਾਈਨਲ ਮੁਕਾਬਲੇ ਵਿੱਚ ਭਾਰਤੀ ਟੈਨਿਸ ਖਿਡਾਰੀ ਬੋਪੰਨਾ ਅਤੇ ਦਿਵਿਜ ਸ਼ਰਣ ਦੀ ਜੋੜੀ ਨੇ ਕਜਾਕਿਸਤਾਨ ਦੀ ਜੋੜੀ ਖਿਲਾਫ 2-0 ਨਾਲ ਜਿੱਤ ਦਰਜ ਕੀਤੀ| ਡਬਲ ਦੇ ਤਜ਼ਰਬੇਕਾਰ ਬੋਪੰਨਾ ਅਤੇ ਸ਼ਰਣ ਨੇ ਕਜਾਕਿਸਤਾਨ ਦੇ ਅਲੈਗਜ਼ੈਂਡਰ ਬੁਬਲਿਕ ਅਤੇ ਡੇਨਿਸ ਯੇਵਸੇਯੇਵ ਨੂੰ ਲਗਾਤਾਰ ਸੈਟਾਂ ਵਿੱਚ 6-3, 6-4 ਨਾਲ ਹਰਾ ਕੇ ਸਿਰਫ 52 ਮਿੰਟ ਚਲੇ ਇਸ ਟੈਨਿਸ ਮੁਕਾਬਲੇ ਵਿੱਚ ਪਹਿਲਾ ਸੋਨ ਤਗਮਾ ਦਿਵਾਇਆ ਹੈ| ਭਾਰਤ ਦੀ ਜੋੜੀ ਨੇ ਪਹਿਲੇ ਸਰਵ ਵਿੱਚ 85 ਫੀਸਦੀ ਅੰਕ ਬਟੋਰੇ| ਉਨ੍ਹਾਂ ਨੇ ਕੁਲ 30 ਵਿਨਰਸ ਲਗਾਏ| ਕਜਾਖ ਜੋੜੀ ਨੇ ਦੂਜੀ ਅਤੇ ਚਾਰ ਡਬਲ ਫਾਲਟ ਕੀਤੇ ਅਤੇ 11 ਗਲਤੀਆਂ ਕੀਤੀਆਂ|
ਜ਼ਿਕਰਯੋਗ ਹੈ ਕਿ ਬੋਪੰਨਾ ਅਤੇ ਦਿਵਿਜ ਦੀ ਤਜਰਬੇਕਾਰ ਜੋੜੀ ਨੇ ਪੁਰਸ਼ ਡਬਲਜ਼ ਸੈਮੀਫਾਈਨਲ ਮੈਚ ਵਿੱਚ ਜਾਪਾਨ ਦੇ ਕਾਈਤੋ ਸੁਸੂਗੀ ਅਤੇ ਸ਼ੋ ਸ਼ਿਮਾਬੁਕਰੋ ਨੂੰ 4-6, 6-3, 10-8 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਦੇਸ਼ ਲਈ ਇਕ ਹੋਰ ਤਗਮਾ ਪੱਕਾ ਕਰ ਦਿੱਤਾ ਸੀ| ਭਾਰਤੀ ਜੋੜੀ ਨੇ ਇਕ ਘੰਟੇ 12 ਮਿੰਟ ਤਕ ਚਲੇ ਮੈਚ ਵਿੱਚ ਕੁੱਲ 28 ਵਿਨਰਸ ਲਗਾਏ ਅਤੇ ਪਹਿਲੇ ਸਰਵ ਉਤੇ 82 ਫੀਸਦੀ ਅੰਕ ਜਿੱਤੇ ਸਨ|

Leave a Reply

Your email address will not be published. Required fields are marked *