ਏਸ਼ੀਆਈ ਖੇਡਾਂ ਵਿੱਚ ਕਾਂਸੇ ਦਾ ਤਮਗਾ ਜੇਤੂ ਖਿਡਾਰੀ ਚਾਹ ਵੇਚਣ ਲਈ ਮਜਬੂਰ

ਨਵੀਂ ਦਿੱਲੀ, 7 ਸਤੰਬਰ (ਸ.ਬ.) ਏਸ਼ੀਆਈ ਖੇਡਾਂ 2018 ਵਿੱਚ ਕਾਂਸੇ ਦਾ ਤਮਗਾ ਜੇਤੂ ਭਾਰਤੀ ‘ਸਿਪਾਕ ਟਕਰਾਅ’ ਟੀਮ ਦਾ ਮੈਂਬਰ ਹਰੀਸ਼ ਕੁਮਾਰ ਆਪਣੇ ਪਰਿਵਾਰ ਦੀ ਮਦਦ ਲਈ ਆਪਣੇ ਪਿਤਾ ਨਾਲ ਚਾਹ ਵੇਚਣ ਲਈ ਮਜਬੂਰ ਹੈ| ਹਰੀਸ਼ ਕੁਮਾਰ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਵਿੱਚ ਕਈ ਮੈਂਬਰ ਹਨ ਤੇ ਆਮਦਨੀ ਦੇ ਸਰੋਤ ਘੱਟ ਹਨ| ਇਸ ਲਈ ਉਸ ਨੂੰ ਆਪਣੇ ਪਿਤਾ ਨਾਲ ਚਾਹ ਵਾਲੀ ਦੁਕਾਨ ਉੱਤੇ ਕੰਮ ਕਰਾਉਣਾ ਪੈਂਦਾ ਹੈ ਤੇ ਆਪਣੇ ਬਿਹਤਰ ਭਵਿੱਖ ਲਈ ਉਹ ਹਰ ਰੋਜ਼ 4 ਘੰਟੇ 2 ਤੋਂ 6 ਵਜੇ ਤੱਕ ਆਪਣੀ ਖੇਡ ਦਾ ਅਭਿਆਸ ਕਰਦਾ ਹੈ ਤਾਂ ਜੋ ਉਸ ਨੂੰ ਚੰਗੀ ਨੌਕਰੀ ਮਿਲੇ ਤੇ ਉਹ ਆਪਣੇ ਪਰਿਵਾਰ ਦਾ ਭਰਪੂਰ ਸਾਥ ਦੇ ਸਕੇ|
ਹਰੀਸ਼ ਨੇ 2011 ਵਿਚ ਸਿਪਾਕ ਟਕਰਾਅ ਖੇਡਣਾ ਸ਼ੁਰੂ ਕੀਤਾ ਸੀ| ਇਸ ਲਈ ਉਹ ਆਪਣੇ ਕੋਚ ਦਾ ਧੰਨਵਾਦੀ ਹੈ|

Leave a Reply

Your email address will not be published. Required fields are marked *