ਏਸ਼ੀਆਈ ਖੇਡਾਂ ਵਿੱਚ ਨਵੇਂ ਰਿਕਾਰਡ

ਭਾਲੇ ਨੂੰ ਸੌ ਮੀਟਰ ਦੀ ਦੂਰੀ ਪਾਰ ਕਰਾਉਣ ਵਾਲੇ ਮਨੁੱਖ ਇਤਿਹਾਸ ਦੇ ਇਕਲੌਤੇ ਐਥਲੀਟ ਜਰਮਨੀ ਦੇ ਉਵੇ ਹਾਨ ਹਨ| ਭਾਰਤੀ ਭਾਲਾਵੀਰ ਨੀਰਜ ਚੋਪੜਾ, ਜਿਨ੍ਹਾਂ ਨੇ ਏਸ਼ੀਅਨ ਗੇਮਸ – 2018 ਵਿੱਚ 88.06 ਮੀਟਰ ਦੂਰ ਭਾਲਾ ਸੁੱਟ ਕੇ ਸੋਨਾ ਜਿੱਤਿਆ ਹੈ, ਉਹ ਉਸੇ ਉਵੇ ਹਾਨ ਤੋਂ ਕੋਚਿੰਗ ਲੈ ਰਹੇ ਹਨ| ਇਸ ਤੋਂ ਪਹਿਲਾਂ ਜਦੋਂ ਨੀਰਜ ਨੇ ਅੰਡਰ – 20 ਵਰਲਡ ਚੈਂਪੀਅਨਸ਼ਿਪ ਵਿੱਚ ਗੋਲਡ ਲਿਆ ਸੀ, ਉਦੋਂ ਤੋਂ ਉਨ੍ਹਾਂ ਦੇ ਨਾਲ ਉਹ ਉਮੀਦਾਂ ਜੁੜਣ ਲੱਗੀਆਂ ਸਨ, ਜੋ ਬਾਅਦ ਵਿੱਚ ਪੀ ਟੀ ਊਸ਼ਾ ਦਾ ਰਿਕਾਰਡ ਤੋੜਨ ਵਾਲੀ ਉਨ੍ਹਾਂ ਦੀ ਚੇਲੀ ਹਿਮਾ ਦਾਸ ਦੇ ਆਈਏਏਐਫ ਵਰਲਡ ਅੰਡਰ -20 ਐਥਲੇਟਿਕਸ ਚੈਂਪੀਅਨਸ਼ਿਪ ਵਿੱਚ ਗੋਲਡ ਜਿੱਤਣ ਉਤੇ ਜੁੜੀਆਂ|
ਹਿਮਾ ਨੇ ਏਸ਼ੀਅਨ ਖੇਡਾਂ 2018 ਵਿੱਚ 400 ਮੀਟਰ ਦੀ ਦੌੜ ਸਿਰਫ਼ 50.79 ਸੈਕਿੰਡ ਵਿੱਚ ਪੂਰੀ ਕਰਕੇ ਸਿਲਵਰ ਮੈਡਲ ਜਿੱਤਿਆ| ਪੰਜਾਬ ਦੇ ਮੋਗੇ ਤੋਂ ਨਿਕਲੇ ਤਜਿੰਦਰ ਪਾਲ ਸਿੰਘ ਤੂਰ ਨੇ ਸ਼ਾਟਪੁਟ ਵਿੱਚ 20.75 ਮੀਟਰ ਦੂਰ ਗੋਲਾ ਸੁੱਟ ਕੇ ਨਾ ਸਿਰਫ ਗੋਲਡ ਮੈਡਲ ਜਿੱਤਿਆ ਬਲਕਿ ਏਸ਼ੀਆਈ ਰਿਕਾਰਡ ਨੂੰ ਵੀ ਨਵੇਂ ਸਿਰੇ ਤੋਂ ਲਿਖ ਦਿੱਤਾ| ਦੂਜਾ ਮਿਲਖਾ ਸਿੰਘ ਕਹਿਲਾਉਣ ਵਾਲੇ ਮੁਹੰਮਦ ਅਨਸ ਨੇ 400 ਮੀਟਰ ਦੀ ਦੌੜ 45.69 ਸੈਕਿੰਡ ਵਿੱਚ ਪੂਰੀ ਕਰਕੇ ਸਿਲਵਰ ਜਿੱਤਿਆ ਹੈ ਅਤੇ ਭਾਰਤੀ ਖੇਡ ਪ੍ਰੇਮੀ ਉਨ੍ਹਾਂ ਨੂੰ ਲੈ ਕੇ ਉਹੋ ਜਿਹੇ ਹੀ ਸੁਫਨੇ ਦੇਖਣ ਲੱਗੇ ਹਨ, ਜਿਵੇਂ ਉਨ੍ਹਾਂ ਨੇ ਸੰਨ 1958 ਵਿੱਚ ਮਿਲਖਾ ਸਿੰਘ ਦੀ ਇਤਿਹਾਸਿਕ ਦੌੜ ਤੋਂ ਬਾਅਦ ਦੇਖੇ ਸਨ|
ਆਪਣੀ ਭਾਗੀਦਾਰੀ ਲਈ ਇੱਕ ਲੰਬੀ ਲੜਾਈ ਲੜਕੇ ਖਾੜੀ ਦੇਸ਼ਾਂ ਤੋਂ ਖੇਡਣ ਵਾਲੀ ਅਫਰੀਕੀ ਮੂਲ ਦੀਆਂ ਲੜਕੀਆਂ ਦੇ ਸਾਹਮਣੇ ਟ੍ਰੈਕ ਤੇ ਆਪਣੇ ਜਲਵੇ ਦਿਖਾਉਣ ਵਾਲੀ ਸਪ੍ਰਿੰਟਰ ਦੁਤੀ ੰਚੰਦ ਨੇ ਆਪਣੇ ਆਲੋਚਕਾਂ ਦਾ ਮੂੰਹ ਬੰਦ ਕਰ ਦਿੱਤਾ ਹੈ| 400 ਮੀਟਰ ਦੀ ਅੜਿੱਕਾ ਦੌੜ ਵਿੱਚ ਧਾਰੁਨ ਅਇਯਾਸਾਮੀ, 3000 ਮੀਟਰ ਸਟੀਪਲਚੇਜ ਵਿੱਚ ਸੁਧਾ ਸਿੰਘ ਅਤੇ ਲੰਬੀ ਛਾਲ ਵਿੱਚ ਨੀਨਾ ਵਰਾਕਿਲ ਨੇ ਵੀ ਚਾਂਦੀ ਜਿੱਤੀ ਹੈ| ਪਰੰਤੂ ਅਸਲ ਗੱਲ ਸਾਡੇ ਟ੍ਰੈਕ-ਐਂਡ ਫੀਲਡ ਐਥਲੀਟਸ ਦਾ ਸੋਨੇ-ਚਾਂਦੀ ਦੇ ਤਮਗੇ ਜਿੱਤਣਾ ਨਹੀਂ ਹੈ|
ਬੁਨਿਆਦੀ ਗੱਲ ਇਹ ਹੈ ਕਿ ਭਾਰਤ ਦੀ ਜਲਵਾਯੂ ਅਤੇ ਇੱਥੇ ਦੇ ਜਨੇਟਿਕ ਢਾਂਚੇ ਦੀ ਦੁਹਾਈ ਦੇ ਕੇ ਇਨਸਾਨੀ ਸੀਮਾਵਾਂ ਦਾ ਇਮਿਤਹਾਨ ਲੈਣ ਵਾਲੀ ਐਥਲੈਟਿਕਸ ਵਿੱਚ ਫਿਸੱਡੇਪਨ ਨੂੰ ਜਾਇਜ ਠਹਿਰਾਉਣ ਵਾਲੇ ਸਾਰੇ ਤਰਕਾਂ ਨੂੰ ਉਨ੍ਹਾਂ ਨੇ ਇੱਕ ਝਟਕੇ ਵਿੱਚ ਤਬਾਹ ਕਰ ਦਿੱਤਾ ਹੈ| ਠੀਕ ਉਸੇ ਤਰ੍ਹਾਂ, ਜਿਵੇਂ 2004 ਦੇ ਏਥੇਂਸ ਓਲੰਪਿਕ ਵਿੱਚ ਚੀਨੀ ਦੌੜਾਕ ਲਿਊ ਸ਼ਿਆਂਗ ਨੇ 110 ਮੀਟਰ ਅੜਿੱਕਾ ਦੌੜ ਵਿੱਚ ਰਿਕਾਰਡ ਬਣਾ ਕੇ ਸਪ੍ਰਿੰਟ ਵਿੱਚ ਅਫਰੀਕੀ ਐਥਲੀਟਾਂ ਦੇ ਏਕਾਧਿਕਾਰ ਦਾ ਮਿਥਕ ਟੁੱਕੜੇ ਟੁੱਕੜੇ ਕਰ ਦਿੱਤਾ ਸੀ| ਅਜੇ ਜੈਵਲਿਨ ਦੇ ਲਗਭਗ ਸਾਰੇ ਵਰਲਡ ਰਿਕਾਰਡ ਯੂਰਪ ਦੇ ਖਾਤੇ ਵਿੱਚ ਹਨ, ਪਰ ਇਸ ਏਸ਼ੀਆਡ ਦਾ ਸੁਨੇਹਾ ਹੈ ਕਿ ਅੱਗੇ ਉਨ੍ਹਾਂ ਨੂੰ ਨੀਰਜ ਦੇ ਭਾਲੇ ਤੋਂ ਸੁਚੇਤ ਰਹਿਣਾ ਪਵੇਗਾ|
ਯਸ਼ਪਾਲ ਸਿੰਘ

Leave a Reply

Your email address will not be published. Required fields are marked *