ਏਸ਼ੀਆਈ ਖੇਡਾਂ ਵਿੱਚ ਭਾਰਤੀਆਂ ਦਾ ਪ੍ਰਦਰਸ਼ਨ

ਏਸ਼ੀਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਕੇ ਸਭ ਦਾ ਦਿਲ ਜਿੱਤ ਲਿਆ ਹੈ| ਭਾਰਤ ਨੇ 15 ਗੋਲਡ ਅਤੇ 24 ਸਿਲਵਰ ਮੈਡਲ ਸਮੇਤ 69 ਮੈਡਲ ਜਿੱਤੇ| ਇਸ ਤੋਂ ਪਹਿਲਾਂ ਉਸਨੇ 2010 ਵਿੱਚ ਚੀਨ ਦੇ ਗਵਾਂਗਝੂ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ 65 ਮੈਡਲ ਹਾਸਲ ਕੀਤੇ ਸਨ| ਸਾਡੇ ਖਿਡਾਰੀਆਂ ਨੇ ਉਨ੍ਹਾਂ ਖੇਡਾਂ ਵਿੱਚ ਵੀ ਆਪਣਾ ਜਲਵਾ ਦਿਖਾਇਆ ਜਿਨ੍ਹਾਂ ਵਿੱਚ ਭਾਰਤ ਦੀ ਹੁਣ ਤੱਕ ਕੋਈ ਖਾਸ ਪਹਿਚਾਣ ਨਹੀਂ ਸੀ| ਅਸੀਂ ਉਸ ਦੌਰ ਨੂੰ ਪਿੱਛੇ ਛੱਡ ਦਿੱਤਾ ਹੈ ਜਦੋਂ ਮੰਨਿਆ ਜਾਂਦਾ ਸੀ ਕਿ ਦੇਸ਼ ਵਿੱਚ ਕ੍ਰਿਕੇਟ ਤੋਂ ਇਲਾਵਾ ਕਿਸੇ ਹੋਰ ਖੇਡ ਦਾ ਮਾਹੌਲ ਹੀ ਨਹੀਂ ਹੈ| ਬਾਕੀ ਖੇਡਾਂ ਵਿੱਚ ਭਾਰਤੀ ਖਿਡਾਰੀ ਬਸ ਆਪਣੀ ਹਾਜਰੀ ਦਰਜ ਕਰਾਉਣ ਜਾਂਦੇ ਹਨ|
ਉਦੋਂ ਇੱਥੇ ਤੱਕ ਕਿਹਾ ਜਾਂਦਾ ਸੀ ਕਿ ਐਥਲੇਟਿਕਸ ਵਰਗੇ ਖੇਡਾਂ ਦੇ ਲਾਇਕ ਭਾਰਤੀਆਂ ਦੀ ਮਨੋਦੈਹਿਕ ਸੰਰਚਨਾ ਹੀ ਨਹੀਂ ਹੈ| ਖੈਰ ਉਸ ਐਥਲੇਟਿਕਸ ਵਿੱਚ ਵੀ ਸਾਨੂੰ ਇਸ ਵਾਰ ਸ਼ਾਨਦਾਰ ਸਫਲਤਾ ਮਿਲੀ ਹੈ| ਹੈਪਟਾਥਲਾਨ ਵਿੱਚ ਸਵਪਨਾ ਬਰਮਨ ਨੇ ਦੇਸ਼ ਨੂੰ ਪਹਿਲੀ ਵਾਰ ਗੋਲਡ ਮੈਡਲ ਦਿਵਾਇਆ| ਕਰੀਬ ਪੰਜ ਦਹਾਕਿਆਂ ਤੋਂ ਬਾਅਦ ਅਰਪਿੰਦਰ ਸਿੰਘ ਨੇ ਤੀਹਰੀ ਛਾਲ ( ਟ੍ਰਿਪਲ ਜੰਪ) ਵਿੱਚ ਗੋਲਡ ਮੈਡਲ ਜਿੱਤਿਆ| ਏਸ਼ੀਆ ਵਿੱਚ ਟੇਬਲ ਟੈਨਿਸ, ਬੈਡਮਿੰਟਨ, ਨੌਕਾਇਨ ਅਤੇ ਮਹਿਲਾ ਕੁਸ਼ਤੀ ਵਿੱਚ ਭਾਰਤੀਆਂ ਦੇ ਸਫਲ ਹੋਣ ਦੀ ਗੱਲ ਦੂਰ ਦੀ ਕੌੜੀ ਮੰਨੀ ਜਾਂਦੀ ਸੀ, ਪਰੰਤੂ ਇਸ ਵਾਰ ਅਸੀਂ ਇਹਨਾਂ ਖੇਤਰਾਂ ਵਿੱਚ ਵੀ ਝੰਡੇ ਗੱਡੇ ਅਤੇ ਕਈ ਹੋਰ ਖੇਤਰਾਂ ਵਿੱਚ ਸਖਤ ਚੁਣੌਤੀ ਪੇਸ਼ ਕੀਤੀ| ਬ੍ਰਿਜ ਵਰਗੇ ਘੱਟ ਲੋਕਪ੍ਰਿਅ ਖੇਡ ਵਿੱਚ ਵੀ ਭਾਰਤੀ ਖਿਡਾਰੀਆਂ ਨੇ ਗੋਲਡ ਜਿੱਤ ਕੇ ਸਾਰਿਆ ਨੂੰ ਹੈਰਾਨ ਕੀਤਾ| ਦੇਸ਼ ਨੂੰ ਮੈਡਲ ਦਿਵਾਉਣ ਵਿੱਚ ਨੌਜਵਾਨ ਖਿਡਾਰੀਆਂ ਦਾ ਜਬਰਦਸਤ ਯੋਗਦਾਨ ਰਿਹਾ| 10 ਮੀਟਰ ਏਅਰ ਪਿਸਟਲ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਸੌਰਭ ਚੌਧਰੀ ਸਿਰਫ਼ 16 ਸਾਲ ਦੇ ਹਨ| ਟਰੈਪ ਇਵੇਂਟ ਵਿੱਚ ਸਿਲਵਰ ਮੈਡਲ ਜਿੱਤਣ ਵਾਲੇ ਲਕਸ਼ ਦੀ ਉਮਰ 19 ਸਾਲ ਹੈ| ਡਬਲ ਟਰੈਪ ਵਿੱਚ ਸਿਲਵਰ ਮੈਡਲ ਜਿੱਤਣ ਵਾਲੇ ਸ਼ਾਰਦੁਲ ਵਿਹਾਨ 15 ਸਾਲ ਦੇ ਹਨ| ਇਹ ਇਸ ਗੱਲ ਦਾ ਸੰਕੇਤ ਹੈ ਕਿ ਨਵੀਂ ਪੀੜ੍ਹੀ ਵੱਖ – ਵੱਖ ਖੇਡਾਂ ਵਿੱਚ ਰੁਚੀ ਲੈ ਰਹੀ ਹੈ ਅਤੇ ਉਸਨੂੰ ਸਮੁੱਚੀ ਟ੍ਰੇਨਿੰਗ ਮਿਲਣ ਲੱਗੀ ਹੈ| ਕਈ ਖਿਡਾਰੀ ਤਾਂ ਬੇਹੱਦ ਪਿਛੜੇ ਇਲਾਕਿਆਂ ਅਤੇ ਕਮਜੋਰ ਆਰਥਿਕ ਪਿਛੋਕੜ ਤੋਂ ਆਏ ਹਨ ਪਰੰਤੂ ਉਨ੍ਹਾਂ ਦੇ ਜਜਬੇ ਵਿੱਚ ਕੋਈ ਕਮੀ ਨਹੀਂ ਹੈ | ਇਸ ਵਾਰ ਸਭ ਤੋਂ ਵੱਡਾ ਉਲਟ ਫੇਰ ਸੀ ਕਬੱਡੀ ਵਿੱਚ| ਏਸ਼ੀਆਈ ਖੇਡਾਂ ਵਿੱਚ ਕਬੱਡੀ ਦਾ ਗੋਲਡ ਮੈਡਲ ਭਾਰਤੀ ਟੀਮ ਲਈ ਤੈਅ ਮੰਨਿਆ ਜਾਂਦਾ ਸੀ| ਪਰੰਤੂ ਇਸ ਵਾਰ ਪੁਰਸ਼ ਅਤੇ ਮਹਿਲਾ ਦੋਵੇਂ ਹੀ ਟੀਮਾਂ ਨੇ ਨਿਰਾਸ਼ ਕੀਤਾ|
ਇਸ ਉਤੇ ਵਿਚਾਰ ਹੋਣਾ ਚਾਹੀਦਾ ਹੈ ਕਿ ਦੂਜੇ ਦੇਸ਼ ਸਾਡੇ ਤੋਂ ਸਿੱਖ ਕੇ ਸਾਨੂੰ ਹੀ ਕਿਵੇਂ ਹਰਾ ਰਹੇ ਹਨ? ਸਾਨੂੰ ਆਪਣੀ ਤਿਆਰੀ ਹੋਰ ਮਜਬੂਤ ਕਰਨੀ ਪਵੇਗੀ| ਇਹ ਗੱਲ ਤਾਂ ਤੈਅ ਹੈ ਕਿ ਸਮਾਜ ਵਿੱਚ ਖੇਡਾਂ ਨੂੰ ਲੈ ਕੇ ਇੱਕ ਪਾਜਿਟਿਵ ਮਾਹੌਲ ਬਣ ਗਿਆ ਹੈ| ਸਰਕਾਰ ਦੀ ਜਾਗਰੂਕਤਾ ਦਾ ਅਸਰ ਦਿਖ ਰਿਹਾ ਹੈ| ਵਿਦੇਸ਼ੀ ਕੋਚ ਲਿਆਉਣ ਦਾ ਪ੍ਰਯੋਗ ਸਫਲ ਹੋਇਆ ਹੈ| ਕਈ ਨਵੀਂ ਅਕਾਦਮੀਆਂ ਖੁਲੀਆਂ ਹਨ ਜਿਨ੍ਹਾਂ ਦਾ ਨੌਜਵਾਨਾਂ ਨੂੰ ਫਾਇਦਾ ਮਿਲ ਰਿਹਾ ਹੈ| ਪ੍ਰੰਤੂ ਖੇਡਾਂ ਨੂੰ ਪ੍ਰੋਤਸਾਹਨ ਦੇਣ ਦੀਆਂ ਕੋਸ਼ਿਸ਼ਾਂ ਵਿੱਚ ਹੋਰ ਰਫ਼ਤਾਰ ਲਿਆਉਣ ਦੀ ਜ਼ਰੂਰਤ ਹੈ| ਅੱਜ ਹਰਿਆਣਾ ਵਰਗੇ ਰਾਜ ਤੋਂ ਹੀ ਕਾਫ਼ੀ ਜ਼ਿਆਦਾ ਖਿਡਾਰੀ ਆ ਰਹੇ ਹਨ| ਖੇਡਾਂ ਲਈ ਜਰੂਰੀ ਇੰਫਰਾਸਟਰਕਚਰ ਦੇਸ਼ਭਰ ਵਿੱਚ ਫੈਲਾਉਣਾ ਪਵੇਗਾ| ਨੌਕਰਸ਼ਾਹੀ ਸਬੰਧੀ ਰੁਕਾਵਟਾਂ ਵੀ ਦੂਰ ਕਰਨੀਆਂ ਪੈਣਗੀਆਂ, ਉਦੋਂ ਓਲਿੰਪਿਕ ਵਿੱਚ ਵੀ ਸਾਨੂੰ ਝੋਲੀ ਭਰ ਕੇ ਮੈਡਲ ਮਿਲ ਸਕਣਗੇ|
ਨਵਦੀਪ ਸਿੰਘ

Leave a Reply

Your email address will not be published. Required fields are marked *